ਬਲਾਕ ਮਲੋਟ ਦੇ ਪਿੰਡਾਂ ਨੇ ਨਸ਼ਿਆਂ ਖਿਲਾਫ਼ ਪਾਏ ਮਤੇ, ਕਿਹਾ- ਨਸ਼ਾ ਤਸਕਰ ਨੂੰ ਮੂੰਹ ਵੀ ਨਹੀਂ ਲਾਵਾਂਗੇ

ਬਲਾਕ ਮਲੋਟ ਦੇ ਪਿੰਡਾਂ ਨੇ ਨਸ਼ਿਆਂ ਖਿਲਾਫ਼ ਪਾਏ ਮਤੇ, ਕਿਹਾ- ਨਸ਼ਾ ਤਸਕਰ ਨੂੰ ਮੂੰਹ ਵੀ ਨਹੀਂ ਲਾਵਾਂਗੇ

 

ਮਲੋਟ (ਵੀਓਪੀ ਬਿਊਰੋ) ਬਲਾਕ ਮਲੋਟ ਦੀਆਂ ਸਮੂਹ ਪੰਚਾਇਤਾਂ ਨੇ ਪੰਜਾਬ ਵਿਚ ਪਹਿਲ ਕਦਮੀ ਕਰਦਿਆਂ ਨਸ਼ਿਆਂ ਦੇ ਖ਼ਿਲਾਫ਼ ਲੜਨ ਲਈ ਮਤੇ ਪਾਏ ਹਨ। ਪਿੰਡਾਂ ਵਿਚੋਂ ਨਸ਼ਿਆਂ ਨੂੰ ਠੱਲ ਪਾਉਣ ਦੇ ਮਕਸਦ ਨਾਲ ਬਲਾਕ ਮਲੋਟ ਦੀਆ ਸਾਰੀਆਂ ਪੰਚਾਇਤਾਂ ਨੇ ਹਲਕਾ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਆਪਣੇ ਆਪਣੇ ਪਿੰਡਾਂ ਦੇ ਮਤੇ ਪਾ ਕੇ ਦਿੱਤੇ ਅਤੇ ਵਾਅਦਾ ਕੀਤਾ ਕਿ ਪਿੰਡ ਵਿਚ ਨਸ਼ੇ ਵੇਚਣ ਵਾਲਿਆਂ ਦਾ ਸਾਥ ਨਹੀਂ ਦਿੱਤਾ ਜਾਵੇਗਾ ਤੇ ਨੌਜਵਾਨਾਂ ਨੂੰ ਨਸ਼ੇ ਦੀ ਦਲ ਦਲ ਵਿਚੋਂ ਕੱਢਣ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ।

ਇਸ ਗੱਲ ਨੂੰ ਲੈ ਕੇ ਮੰਤਰੀ ਨੇ ਸ਼ਲਾਘਾ ਕਰਦੇ ਕਿਹਾ ਕਿ ਨਸ਼ੇ ਖਤਮ ਕਰਨ ਲਈ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਸਰਕਾਰ ਅਤੇ ਪ੍ਰਸਾਸ਼ਨ ਵਲੋਂ ਹਰ ਤਰਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ ।

error: Content is protected !!