ਕੰਮ ਤੋਂ ਘਰ ਵਾਪਸ ਆ ਰਹੇ ਤਿੰਨ ਨੌਜਵਾਨਾਂ ਲਈ ‘ਕਾਲ’ ਬਣਿਆ ਟਰਾਲਾ, 2 ਦੀ ਮੌ+ਤ ਇੱਕ ਗੰਭੀਰ ਜ਼ਖਮੀ

 ਸ੍ਰੀ ਮੁਕਤਸਰ ਸਾਹਿਬ ਵਿੱਚ ਮੰਗਲਵਾਰ ਦੇਰ ਰਾਤੀ ਮੁਕਤਸਰ ਕੋਟਕਪੂਰਾ ਰੋਡ ਬਾਈਪਾਸ ਉੱਤੇ ਇੱਕ ਦਰਦਨਾਕ ਹਾਦਸੇ ਵਿੱਚ 2 ਨੌਜ਼ਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇੱਕ ‘ਮੋਟਰਸਾਈਕਲ ’ਤੇ 3 ਨੌਜਵਾਨ ਸਵਾਰ ਹੋ ਕੇ ਕੰਮ ਤੋਂ ਘਰ ਵਾਪਸ ਜਾ ਰਹੇ ਸੀ ਜਦੋਂ ਉਹ ਕੋਟਕਪੂਰਾ ਰੋਡ ’ਤੇ ਪਹੁੰਚੇ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਨੇ ਤਿੰਨਾਂ ਨੌਜਵਾਨਾਂ ਨੂੰ ਦਰੜ ਦਿੱਤਾ। ਟਰਾਲੇ ਦੀ ਰਫਤਾਰ ਇਨ੍ਹੀਂ ਜਿਆਦਾ ਤੇਜ਼ ਸੀ ਕਿ ਤਿੰਨਾਂ ਨੌਜਵਾਨਾਂ ਨੂੰ ਟਰਾਲਾ ਘੜੀਸ ਦਾ ਹੋਇਆ ਕਾਫੀ ਦੂਰ ਲੈ ਗਿਆ।

ਦੱਸ ਦਈਏ ਕਿ ਇਹ ਹਾਦਸਾ ਕਰੀਬ 10 ਵਜੇ ਵਾਪਰਿਆ ਸੀ। ਇਸ ਭਿਆਨਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜਖ਼ਮੀ ਹੋ ਗਿਆ ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਾਇਆ ਗਿਆ।

ਮ੍ਰਿਤਕ ਨੌਜਵਾਨਾਂ ਦੀ ਉਮਰ ਕਰੀਬ 19 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੋਨਾਂ ਨੌਜਵਾਨਾਂ ’ਚੋਂ ਇੱਕ ਦਾ ਨਾਂ ਹਰਨੂਰ ਕੁਮਾਰ ਦੂਜੇ ਦਾ ਨਾਂ ਭਾਰਤ ਹੈ ਤੇ ਇਹ ਨੌਜਵਾਨ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ।

ਇਹ ਤਿੰਨੋ ਨੌਜਵਾਨ ਕੋਰੀਅਰ ਸਪਲਾਈ ਦਾ ਕੰਮ ਕਰਦੇ ਸਨ। ਉੱਥੇ ਹੀ ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਐਸਐਚਓ ਮਲਕੀਤ ਸਿੰਘ ਨੇ ਦੱਸਿਆ ਕਿ ਟਰਾਲੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਐਸਐਚਓ ਮਲਕੀਤ ਸਿੰਘ ਨੇ ਦੱਸਿਆ ਕਿ ਟਰਾਲੇ ਦੇ ਚਾਲਕ ਦੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਤੇ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ।

error: Content is protected !!