ਕਾਂਗਰਸ ਉਮੀਦਵਾਰ ਬੰਟੀ ਨੀਲਕੰਠ ਤੇ ਆਪ ਉਮੀਦਵਾਰ ਦੇ ਭਰਾ ਗੌਰਵ ਅਰੋੜਾ ਨੂੰ ਥੱਪੜ ਮਾਰਨ ਦਾ ਲੱਗਿਆ ਆਰੋਪ

ਜਲੰਧਰ (ਰੰਗਪੁਰੀ) ਜਲੰਧਰ ਦੇ ਵਾਰਡ ਨੰਬਰ 66 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਖਿਲ ਅਰੋੜਾ ਦੇ ਭਰਾ ਗੌਰਵ ਅਰੋੜਾ ਨੂੰ ਥੱਪੜ ਮਾਰਿਆ ਗਿਆ | ਮਾਰਪੀਟ ਦਾ ਆਰੋਪ ਸਾਬਕਾ ਕੌਂਸਲਰ ਅਤੇ ਕਾਂਗਰਸ ਦੇ ਉਮੀਦਵਾਰ ਬੰਟੀ ਨੀਲਕੰਠ ‘ਤੇ ਲੱਗਾ ਹੈ|

ਮੰਗਲਵਾਰ ਦੀ ਦੇਰ ਰਾਤ ਸੰਗਤ ਨਗਰ ਦੇ ਵਿੱਚ ਸ਼ਰਾਬ ਦੀ ਲੱਦੀ ਇਕ ਮਹਿੰਦਰਾ ਪਿਕਅਪ ਗੱਡੀ ਪਹੁੰਚੀ| ਜਿਸ ਨੂੰ ਨਿਖਿਲ ਅਰੋੜਾ ਦੇ ਭਰਾ ਗੌਰਵ ਅਰੋੜਾ ਨੇ ਰੋਕ ਲਿਆ ਅਤੇ ਫੇਸਬੁਕ ਤੇ ਲਾਈਵ ਸ਼ੁਰੂ ਕਰਕੇ ਆਰੋਪ ਲਗਾਇਆ ਕਿ ਇਹ ਸ਼ਰਾਬ ਕਾਂਗਰਸ ਦੇ ਉਮੀਦਵਾਰ ਬੰਟੀ ਨੀਲਕੰਠ ਦੀ ਹੈ| ਜਿਸ ਤੋਂ ਕੁਝ ਦੇਰ ਬਾਅਦ ਬੰਟੀ ਨੀਲਕੰਠ ਆਪਣੇ ਸਮਰਥਕਾਂ ਨਾਲ ਉਥੇ ਪਹੁੰਚ ਗਿਆ ਅਤੇ ਵਾਰ-ਵਾਰ ਗੌਰਵ ਅਰੋੜਾ ਸ਼ਰਾਬ ਦਾ ਆਰੋਪ ਬੰਟੀ ਨੀਲਕੰਠ ‘ਤੇ ਲਗਾ ਰਿਹਾ ਸੀ| ਤਾਂ ਤੈਸ਼ ਵਿੱਚ ਆ ਕੇ ਬੰਟੀ ਨੀਲਕੰਠ ਨੇ ਗੌਰਵ ਦੇ ਥੱਪੜ ਮਾਰ ਦਿੱਤਾ ਜੋ ਕਿ ਵੀਡੀਓ ਵਿੱਚ ਵੀ ਸਾਫ ਨਜ਼ਰ ਆ ਰਿਹਾ ਹੈ|

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਨਿਖਿਲ ਅਰੋੜਾ ਅਤੇ ਉਸਦੇ ਸਾਥੀ ਵੀ ਮੌਕੇ ‘ਤੇ ਪਹੁੰਚ ਗਏ| ਜਿਸ ਤੋਂ ਬਾਅਦ ਬੰਟੀ ਨੀਲਕੰਠ ਉਸਦਾ ਭਰਾ ਬੱਬੂ ਨੀਲਕੰਠ ਅਤੇ ਉਹਨਾਂ ਦੇ ਸਾਥੀ ਵੀ ਮੌਕੇ ਤੇ ਪੁੱਜ ਗਏ| ਇਸ ਦੌਰਾਨ ਦੋਨਾਂ ਧਿਰਾਂ ਵਿੱਚ ਕਾਫੀ ਗਾਲੀ-ਗਲੋਚ ਵੀ ਹੋਇਆ|

ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਨਿਖਿਲ ਅਰੋੜਾ ਇੱਕ ਪੁਲਿਸ ਅਧਿਕਾਰੀ ਨੂੰ ਕਹਿ ਰਿਹਾ ਸੀ ਕਿ ਮੈਂ ਚੋਣ ਕਮਿਸ਼ਨ ਨੂੰ ਆਨਲਾਈਨ ਨੂੰ ਸ਼ਿਕਾਇਤ ਪਾ ਦਿੱਤੀ ਹੈ ਤੁਸੀਂ ਕਾਰਵਾਈ ਕਰੋ|

ਉੱਥੇ ਹੀ ਦੂਜੇ ਪਾਸੇ ਬੰਟੀ ਨੀਲਕੰਠ ਨੇ ਆਪਣੇ ਉੱਪਰ ਲੱਗੇ ਆਰੋਪਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕੀ ਸ਼ਰਾਬ ਉਹਨਾਂ ਦੀ ਨਹੀਂ ਹੈ ਇਸ ਦੀ ਜਾਂਚ ਕਰਵਾ ਲਈ ਜਾਵੇ|

error: Content is protected !!