ਜਲੰਧਰ ਵਿੱਚ ਪੈਂਦੇ ਵਾਰਡ ਨੰਬਰ 64 ਦਾ ਮੁਕਾਬਲਾ ਹੋਇਆ ਦਿਲਚਸਪ,ਰਾਜਾ ਤੇ ਭਾਰੀ ਪੈ ਰਹੇ ਰਾਜੀਵ ਢੀਂਗਰਾ

ਸਾਬਕਾ ਮੇਅਰ ਨੂੰ ਤਗੜਾ ਮੁਕਾਬਲਾ ਦੇ ਰਿਹਾ ਹੈ ਯੁਵਾ ਭਾਜਪਾ ਲੀਡਰ

ਜਲੰਧਰ (ਨਰਿੰਦਰ ਨੰਦਨ) ਨਗਰ ਨਿਗਮ ਚੋਣਾਂ 2024 ਵਿੱਚ ਦਲ ਬਦਲਣ ਵਾਲੇ ਲੀਡਰਾਂ ਦੀ ਭਰਮਾਰ ਪਈ ਹੋਈ ਹੈ। ਜਿੱਥੇ ਕਈ ਵਾਰਡਾਂ ‘ਚ ਦਲ ਬਦਲਣ ਦੇ ਬਾਵਜੂਦ ਲੀਡਰ ਆਪਣੇ ਇਲਾਕੇ ਦੇ ਲੋਕਾਂ ਤੇ ਪ੍ਰਭਾਵ ਪਾਉਂਦੇ ਨਜ਼ਰ ਆ ਰਹੇ ਨੇ ਉੱਥੇ ਹੀ ਵਾਰਡ ਨੰਬਰ 64 ਵਿੱਚ ਦਲ ਬਦਲਣ ਦਾ ਖਮਿਆਜਾ ਜਲੰਧਰ ਦੇ ਸਾਬਕਾ ਮੇਅਰ ਜਗਦੀਸ਼ ਰਾਜਾ ਨੂੰ ਭੁਗਤਨਾ ਪੈ ਸਕਦਾ ਹੈ।

ਜਗਦੀਸ਼ ਰਾਜਾ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਰਿਹਾ ਹੈ।ਪਰ ਇਸ ਵਾਰ ਰਾਜਾ ਨੇ ਵਾਰਡ ਨੰਬਰ 64 ਤੋਂ ਆਮ ਆਦਮੀ ਪਾਰਟੀ ਦੇ ਝਾੜੂ ਥੱਲੇ ਚੁਨਾਵ ਲੜਨ ਲਈ ਨਾਮਜਦਗੀ ਭਰੀ ਹੈ। ਰਾਜਾ ਵੱਲੋਂ ਦਲ ਬਦਲ ਲੈਣਾ ਲੋਕਾਂ ਨੂੰ ਰਾਸ ਨਹੀਂ ਆ ਰਿਹਾ, ਜਿਹੜੇ ਲੋਕ ਰਾਜਾ ਦੀ ਤਾਰੀਫ ਕਰ ਰਹੇ ਸਨ ਉਹੀ ਹੁਣ ਰਾਜਾ ਦੀ ਇਸ ਕਾਰਗੁਜ਼ਾਰੀ ਤੋਂ ਨਰਾਜ਼ ਨਜ਼ਰ ਆ ਰਹੇ ਹਨ।ਵਾਰਡ 64 ਦੀ ਗੱਲ ਕਰੀਏ ਤਾਂ ਇੱਥੋਂ ਭਾਜਪਾ ਵੱਲੋਂ ਚੁਨਾਵ ਲੜ ਰਹੇ ਯੁਵਾ ਭਾਜਪਾ ਲੀਡਰ ਰਾਜੀਵ ਢੀੰਗਰਾ ਕਾਫੀ ਅੱਗੇ ਨਿਕਲਦੇ ਨਜ਼ਰ ਆ ਰਹੇ ਹਨ। ਸੰਘ ਦਾ ਵਾਰਡ ਕਹੇ ਜਾਣ ਵਾਲੇ ਇਸ ਵਾਰਡ ਵਿੱਚ ਰਾਜੀਵ ਢੀਂਗਰਾ ਦੀ ਇਮਾਨਦਾਰ ਅਤੇ ਸਾਫ ਛਵੀ ਉਹਨਾਂ ਨੂੰ ਫਾਇਦਾ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਰਾਜੀਵ ਢੀਗਰਾ ਆਪਣੇ ਚੁਣਾਵੀ ਪੋਸਟਰਾਂ ਵਿੱਚ ਵੀ 26 ਸਾਲ ਤੋਂ 21 ਪਾਰਟੀ ਦੇ ਨਾਲ ਦਾ ਨਾਰਾ ਲਗਾਉਂਦੇ ਹੋਏ ਦਿਖ ਰਹੇ ਹਨ।

ਵਾਰਡ ਦੇ ਲੋਕਾਂ ਨਾਲ ਗੱਲ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਲੋਕ ਰਾਜਾ ਦੇ ਮੁਕਾਬਲੇ ਰਾਜੀਵ ਢੀੰਗਰਾ ਨੂੰ ਜਿਆਦਾ ਪਸੰਦ ਕਰ ਰਹੇ ਹਨ। ਬਾਕੀ ਇਸ ਵਾਰਡ ਚੋਂ ਫਾਈਨਲ ਨਤੀਜੇ ਕੀ ਆਉਂਦੇ ਹਨ ਇਹ ਤਾਂ 21 ਦਸੰਬਰ ਨੂੰ ਪਤਾ ਚਲ ਜਾਏਗਾ। ਪਰ ਮੌਜੂਦਾ ਹਾਲਾਤ ਰਾਜਾ ਦੇ ਖਿਲਾਫ ਤੇ ਰਾਜੀਵ ਦੇ ਵੱਲ ਦੇਖਣ ਨੂੰ ਮਿਲ ਰਹੇ ਹਨ।

error: Content is protected !!