ਬੀਤੀ ਰਾਤ ਅਬੋਹਰ ਦੇ ਮਲੋਟ ਰੋਡ ‘ਤੇ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਥਾਰ ਦੀ ਟੱਕਰ ਹੋ ਗਈ। ਜਿਸ ’ਚ ਡਰਾਈਵਰ ਵਕੀਲ ਦੀ ਮੌਤ ਹੋ ਗਈ। ਇਹ ਘਟਨਾ ਇੰਨੀ ਭਿਆਨਕ ਸੀ ਕਿ ਥਾਰ ਚਕਨਾਚੂਰ ਹੋ ਗਈ । ਮ੍ਰਿਤਕ ਵਕੀਲ ਦਾ ਵਿਆਹ 5 ਦਿਨ ਪਹਿਲਾਂ ਹੀ ਹੋਇਆ ਸੀ।
ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਇੱਥੇ ਸੋਗ ਵਜੋਂ ਅਬੋਹਰ ਦੇ ਸਮੂਹ ਵਕੀਲ ਅੱਜ ਪੂਰਾ ਦਿਨ ਬੰਦ ਰਹੇ। ਜਾਣਕਾਰੀ ਅਨੁਸਾਰ ਚੰਨਣਖੇੜਾ ਦੇ ਰਹਿਣ ਵਾਲੇ ਐਡਵੋਕੇਟ ਸੁਜੋਤ ਬਰਾੜ ਦੀ ਉਮਰ ਕਰੀਬ 26 ਸਾਲ ਸੀ।
ਐਡਵੋਕੇਟ ਸੁਜੋਤ ਬਰਾੜ ਆਪਣੇ ਥਾਰ ’ਚ ਮਲੋਟ ਰੋਡ ਤੋਂ ਆ ਰਿਹਾ ਸੀ ਕਿ ਜਦੋਂ ਉਹ ਗੋਬਿੰਦਗੜ੍ਹ ਪੁਲ ਨੇੜੇ ਬੀ.ਆਰ.ਵਿਲਾ ਪੈਲੇਸ ਕੋਲ ਪਹੁੰਚਿਆਂ ਤਾਂ ਉਨ੍ਹਾਂ ਦਾ ਥਾਰ ਇੱਕ ਟਰਾਲੀ ਨਾਲ ਟਕਰਾ ਕੇ ਚਕਨਾਚੂਰ ਹੋ ਗਈ । ਜਦਕਿ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਬਠਿੰਡਾ ਮੈਕਸ ਹਸਪਤਾਲ ਲੈ ਗਏ।


