ਪੰਜਾਬ ਦੇ ਥਾਣਿਆਂ ਤੇ ਅੱਤਵਾਦੀਆਂ ਦੀ ਨਜ਼ਰ, ਆਟੋ ਚੋਂ ਸੁੱਟਿਆ ਗਿਆ ਚੌਂਕੀ ਤੇ ਗ੍ਰੇਨੇਡ ! ਮੌਕੇ ‘ਤੇ ਪਹੁੰਚੀਆਂ ਫੋਰੈਂਸਿਕ ਟੀਮਾਂ

ਪੰਜਾਬ ਦੀ ਇੱਕ ਹੋਰ ਪੁਲਿਸ ਚੌਂਕੀ ‘ਤੇ ਹਮਲੇ ਦੀ ਸੂਚਨਾ ਸਾਹਮਣੇ ਆਈ ਹੈ। ਭਾਰਤ-ਪਾਕਿਸਤਾਨ ਸਰਹੱਦ ਨਾਲ ਜੁੜੇ ਗੁਰਦਾਸਪੁਰ ਪੁਲਿਸ ਥਾਣੇ ‘ਤੇ ਗ੍ਰੇਨੇਡ ਹਮਲਾ ਕੀਤਾ ਗਿਆ ਹੈ। ਇਹ ਧਮਾਕਾ ਕਲਾਨੌਰ ਨੇੜੇ ਬਖਸ਼ੀਵਾਲ ਇਲਾਕੇ ਵਿੱਚ ਹੋਇਆ ਹੈ।

ਸੂਚਨਾ ਮਿਲਦੇ ਹੀ ਸਿਨੀਅਰ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਢਾਣੇ ‘ਤੇ ਗ੍ਰੇਨੇਡ ਸੁੱਟਿਆ ਗਿਆ ਹੈ।

ਮਾਮਲੇ ਦੀ ਸੂਚਨਾ ਮਿਲਦੇ ਹੀ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਟੀਮ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਥਾਣੇ ਦੀ ਚੌਕੀ ਬਖਸ਼ੀਵਾਲ ‘ਚ ਗ੍ਰਨੇਡ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜ਼ਿੰਮੇਵਾਰੀ ਗਰਮ ਖਿਆਲੀ ਸੰਗਠਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਈ ਹੈ।

ਇਸ ਮੌਕੇ ਜਸਵਿੰਦਰ ਸਿੰਘ ਬਾਗੀ ਉਰਫ਼ ਮੰਨੂ ਅਗਵਾਨ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ‘ਚ ਇਹ ਗ੍ਰਨੇਡ ਸੁੱਟਿਆ ਗਿਆ ਸੀ।

ਫੋਰੈਂਸਿਕ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਆਟੋ ਵਿੱਚ ਹੀ ਸੁੱਟਿਆ ਗਿਆ ਸੀ।

error: Content is protected !!