ਵਿਆਹ ਸਮਾਗਮ ਚ ਜਾ ਰਹੇ ਲੋਕਾਂ ਨਾਲ ਹਾਦਸਾ,ਨਿੱਜੀ ਬੱਸ ਪਲਟਣ ਕਾਰਨ 5 ਲੋਕਾਂ ਦੀ ਮੌਤ ਤੇ 27 ਜ਼ਖ਼ਮੀ

ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਵਿਚ ਸ਼ੁਕਰਵਾਰ ਸਵੇਰੇ ਇਕ ਵਿਆਹ ਸਮਾਗਮ ਤੋਂ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਤੇਜ਼ ਰਫ਼ਤਾਰ ਬੱਸ ਦੇ ਪਲਟ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 27 ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ।

ਇਕ ਅਧਿਕਾਰੀ ਨੇ ਦਸਿਆ ਕਿ ਹਾਦਸਾ ਸਵੇਰੇ ਕਰੀਬ 9.15 ਵਜੇ ਮਾਨਗਾਂਵ ਨੇੜੇ ਤਾਮਹਿਨੀ ਘਾਟ ‘ਤੇ ਵਾਪਰਿਆ।ਅਧਿਕਾਰੀ ਨੇ ਦਸਿਆ ਕਿ ਇਕ ਮੋੜ ‘ਤੇ ਡਰਾਈਵਰ ਨੇ ਵਾਹਨ ਤੋਂ ਸੰਤੁਲਨ ਗੁਆ ਦਿਤਾ, ਜਿਸ ਤੋਂ ਬਾਅਦ ਵਾਹਨ ਪਲਟ ਗਿਆ।

ਉਨ੍ਹਾਂ ਦਸਿਆ ਕਿ ਦੋ ਪੁਰਸ਼ਾਂ ਅਤੇ ਤਿੰਨ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। 27 ਜ਼ਖ਼ਮੀਆਂ ਨੂੰ ਮਨਗਾਓਂ ਗ੍ਰਾਮੀਣ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਅਧਿਕਾਰੀ ਨੇ ਦਸਿਆ ਕਿ ਚਾਰ ਮ੍ਰਿਤਕਾਂ ਦੀ ਪਛਾਣ ਸੰਗੀਤਾ ਜਾਧਵ, ਗੌਰਵ ਦਰਾਡੇ, ਸ਼ਿਲਪਾ ਪਵਾਰ ਅਤੇ ਵੰਦਨਾ ਜਾਧਵ ਵਜੋਂ ਹੋਈ ਹੈ ਜਦਕਿ ਇਕ ਵਿਅਕਤੀ ਦੀ ਪਛਾਣ ਹੋਣੀ ਬਾਕੀ ਹੈ।

error: Content is protected !!