ਜਾਲੰਧਰ (ਵੀਓਪੀ ਬਿਊਰੋ) ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੀ 10ਵੀਂ ਜਮਾਤ ਦੀ ਵਿਦਿਆਰਥਣ ਆਕਾਂਕਸ਼ਾ ਭਾਰਤੀ ਟੀਮ ਦੇ ਸ਼ੂਟਿੰਗ ਟਰਾਇਲਾਂ ਲਈ ਚੁਣੀ ਗਈ ਹੈ। ਹਾਲ ਹੀ ਵਿੱਚ, ਅਕਾਂਕਸ਼ਾ ਨੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ, ਨਵੀਂ ਦਿੱਲੀ ਦੁਆਰਾ ਆਯੋਜਿਤ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ, ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਦੇ ਟਰਾਇਲਾਂ ਵਿੱਚ ਆਪਣੀ ਜਗ੍ਹਾ ਬਣਾ ਕੇ ਇੰਨੋਸੈਂਟ ਹਾਰਟਸ ਦਾ ਮਾਣ ਵਧਾਇਆ ਹੈ।
ਅਕਾਂਕਸ਼ਾ ਇੱਕ ਹੁਸ਼ਿਆਰ ਵਿਦਿਆਰਥਣ ਹੈ ਜਿਸ ਨੇ ਕਈ ਵਾਰ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਆਪਣੇ ਸਕੂਲ ਲਈ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ। ਇੰਨੋਸੈਂਟ ਹਾਰਟਸ ਦੇ ਮੁਖੀ ਡਾ.ਅਨੂਪ ਬੌਰੀ ਨੇ ਅਕਾਂਕਸ਼ਾ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਅਕਾਂਕਸ਼ਾ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ |
ਅਕਾਂਕਸ਼ਾ ਦੇ ਪਿਤਾ ਸ਼੍ਰੀ ਅਮਿਤ ਕੁਮਾਰ ਇਸ ਦਾ ਸਿਹਰਾ ਇੰਨੋਸੈਂਟ ਹਾਰਟਸ ਸਕੂਲ ਦੀ ਮੈਨੇਜਮੈਂਟ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਸ ਨੂੰ ਵਧੀਆ ਮੌਕੇ ਪ੍ਰਦਾਨ ਕੀਤੇ।ਸਕੂਲ ਦੇ ਪ੍ਰਿੰਸੀਪਲ ਅਤੇ ਡਿਪਟੀ ਡਾਇਰੈਕਟਰ ਸਪੋਰਟਸ ਸ਼੍ਰੀ ਰਾਜੀਵ ਪਾਲੀਵਾਲ, ਡਿਪਟੀ ਡਾਇਰੈਕਟਰ ਕਲਚਰਲ ਅਫੈਅਰਸ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸ਼ਰਮੀਲਾ ਨਾਕਰਾ ਅਤੇ ਐਚਓਡੀ ਸਪੋਰਟਸ ਅਨਿਲ ਕੁਮਾਰ ਨੇ ਅਕਾਂਕਸ਼ਾ ਦੀ ਕਾਮਯਾਬੀ ‘ਤੇ ਵਧਾਈ ਦੇ ਕੇ ਉਸ ਦਾ ਹੌਸਲਾ ਵਧਾਇਆ।
–