ਤੇਰਾ ਤੇਰਾ ਹੱਟੀ ਵਲੋਂ 6ਵਾਂ ਮੈਡੀਕਲ ਕੈਂਪ 22 ਦਿਸੰਬਰ ਨੂੰ

ਜਲੰਧਰ (ਵੀਓਪੀ ਬਿਊਰੋ) ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ 120 ਫੁੱਟੀ ਰੋਡ ਜਲੰਧਰ,ਜੋ ਕਿ ਲੋੜਵੰਦ ਪਰਿਵਾਰਾਂ ਦੀ ਸੇਵਾ ਨੂੰ ਹਮੇਸ਼ਾ ਅੱਗੇ ਰਹਿੰਦੀ ਹੈ ਅਤੇ ਸੇਵਾ ਦੇ 6 ਸਾਲ ਪੂਰੈ ਹੋਣ ਤੇ ਤੇਰਾ ਤੇਰਾ ਹੱਟੀ ਦੇ ਮੈਂਬਰਾਂ ਵਲੋਂ ਮੀਟਿੰਗ ਰੱਖੀ ਗਈ।

ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਦੀ ਅਗਵਾਈ ਹੇਠ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ| ਤੇਰਾ ਤੇਰਾ ਹੱਟੀ ਦੇ 7ਵੇਂ ਦੇ ਸਾਲ ਚ ਪ੍ਰਵੇਸ਼ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ 22 ਦਸੰਬਰ 2024 ਦਿਨ ਐਤਵਾਰ ਨੂੰ ਸਵੇਰੇ 8 ਤੋਂ 9.30 ਵਜੇ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਉਪਰੰਤ ਅਰਦਾਸ ਤੋਂ ਬਾਅਦ ਮੈਡੀਕਲ ਕੈੰਪ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਲਗਾਇਆ ਜਾਵੇਗਾ|

ਜਿਸ ਵਿੱਚ ਹਰ ਬਿਮਾਰੀ ਦਾ ਇਲਾਜ ,ਹੱਡੀਆਂ ਦੀ ਜਾਂਚ ਅਤੇ ਸਰੀਰਕ ਜਾਂਚ ਹੋਮਿਓਪੈਥਿਕ ਤੇ ਫ਼ਿਜ਼ਓਥੈਰੇਪੀ ਦੇ ਮਾਹਿਰ ਡਾਕਟਰਾਂ ਵੱਲੋ ਕੀਤਾ ਜਾਵੇਗਾ ਅਤੇ ਸ਼ੂਗਰ ਚੈਕ ਤੇ ਬਲੱਡ ਕੈਂਪ ਵੀ ਲਗਾਇਆ ਜਾਵੇਗਾ,ਅਤੇ ਚਾਹ ਦਾ ਲੰਗਰ ਅਤੁੱਟ ਵਰਤੇਗਾ।

ਇਸ ਮੌਕੇ ਤੇ ਤੇਰਾ ਤੇਰਾ ਹੱਟੀ ਦੇ ਸੇਵਾਦਾਰ ਗੁਰਦੀਪ ਸਿੰਘ ਕਾਰਵਾਂ,ਪਰਮਜੀਤ ਸਿੰਘ ਰੰਗਪੁਰੀ, ਜਸਵਿੰਦਰ ਸਿੰਘ ਬਵੇਜਾ, ਜਤਿੰਦਰ ਪਾਲ ਸਿੰਘ ਕਪੂਰ, ਜਸਵਿੰਦਰ ਸਿੰਘ ਪਨੇਸਰ, ਸੰਜੀਵ ਸ਼ਰਮਾ, ਅਮਨਦੀਪ ਸਿੰਘ, ਹਰਤਰਮਨ ਸਿੰਘ ਅਤੇ ਹੋਰ ਮੈਂਬਰਾਂ ਨੇ ਹਿੱਸਾ ਲਿਆ।

error: Content is protected !!