ਭਾਰਤ ਦੇ ਮਸ਼ਹੂਰ ਕ੍ਰਿਕਟਰ ਖਿਲਾਫ ਦਰਜ ਹੋਇਆ ਧੋਖਾਧੜੀ ਦਾ ਕੇਸ, 23 ਲੱਖ ਦੀ ਠੱਗੀ ਦਾ ਦੋਸ਼
ਵੀਓਪੀ ਬਿਊਰੋ-
ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਰੌਬਿਨ ਉਥੱਪਾ ਮੁਸੀਬਤ ‘ਚ ਘਿਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਉਥੱਪਾ ‘ਤੇ ਕਰਮਚਾਰੀ ਭਵਿੱਖ ਨਿਧੀ (𝓔𝓟𝓕) ਯੋਗਦਾਨ ‘ਚ ਧੋਖਾਧੜੀ ਦਾ ਦੋਸ਼ ਹੈ। ਮਾਮਲਾ 23.36 ਲੱਖ ਰੁਪਏ ਦਾ ਹੈ ਜੋ ਕਥਿਤ ਤੌਰ ‘ਤੇ ਕਰਮਚਾਰੀ ਦੇ ਖਾਤਿਆਂ ‘ਚ ਜਮ੍ਹਾ ਨਹੀਂ ਕੀਤਾ ਗਿਆ। ਅਸਲ ਵਿੱਚ, ਰੌਬਿਨ ਉਥੱਪਾ ਸੈਂਚੁਰੀਜ਼ ਲਾਈਫਸਟਾਈਲ ਬ੍ਰਾਂਡ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਇੱਕ ਸ਼ੇਅਰਧਾਰਕ ਹੈ ਅਤੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ।