ਨਸ਼ੇ ਚ ਧੁੱਤ ਨੌਜਵਾਨ ਨੇ ਘਰ ਦੇ ਬਾਹਰ ਖੜੇ 11 ਲੋਕਾਂ ਤੇ ਚੜਾਈ ਗੱਡੀ, 6 ਦੀ ਹੋਈ ਮੌ+ਤ

ਦੇਰ ਰਾਤ ਨਸ਼ੇ ਵਿਚ ਇਕ ਨੌਜਵਾਨ ਨੇ ਪਿਕਅੱਪ ਗੱਡੀ ਨਾਲ 11 ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਧਮਦਾਹਾ ਥਾਣੇ ਦੇ ਪਿੰਡ ਢੋਕਵਾ ਦੀ ਹੈ। ਹਾਦਸੇ ਵਿਚ ਜੋਤਿਸ਼ ਠਾਕੁਰ, ਅਖਿਲੇਸ਼ ਕੁਮਾਰ, ਮਨੀਸ਼ਾ ਕੁਮਾਰੀ, ਸ਼ਾਲੂ ਕੁਮਾਰੀ, ਪਿੰਕੀ ਦੇਵੀ ਅਤੇ ਇੱਕ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ।

ਜਾਣਕਾਰੀ ਇਹ ਵੀ ਆ ਰਹੀ ਹੈ ਕਿ ਮੁਲਜ਼ਮ ਨੇ ਇਸ ਵਾਰਦਾਤ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਹਾਲਾਂਕਿ ਪੁਲਿਸ ਨੇ ਹੁਣ ਤੱਕ ਪੰਜ ਮੌਤਾਂ ਦੀ ਪੁਸ਼ਟੀ ਕੀਤੀ ਹੈ।

ਘਟਨਾ ਸਬੰਧੀ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਸੋਨੂੰ ਕੁਮਾਰ ਸਮੈਕ ਦੇ ਨਸ਼ੇ ‘ਚ ਸੀ ਅਤੇ ਸ਼ਾਮ ਨੂੰ ਪਿੰਡ ‘ਚ ਹੀ ਉਸ ਦਾ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਹ ਵਾਰਡ ਮੈਂਬਰ ਪੰਚਾਇਤ ਕੋਲ ਵੀ ਗਏ।

ਵਾਰਡ ਮੈਂਬਰ ਨੇ ਸਮਝਾ ਕੇ ਵਾਪਸ ਭੇਜ ਦਿੱਤਾ। ਰਾਤ ਕਰੀਬ 11 ਵਜੇ ਇਕ ਨਸ਼ੇ ‘ਚ ਧੁੱਤ ਸੋਨੂੰ ਨੇ ਆਪਣੀ ਪਿਕਅੱਪ ਗੱਡੀ ਕੱਢ ਕੇ ਸੜਕ ‘ਤੇ ਖੜ੍ਹੇ 11 ਲੋਕਾਂ ਨੂੰ ਕੁਚਲ ਦਿੱਤਾ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸਾਰੇ ਜ਼ਖਮੀਆਂ ਨੂੰ ਜੀ.ਐੱਮ.ਸੀ.ਐੱਚ. ਦਾਖਲ ਕਰਵਾਇਆ ਗਿਆ। ਫਿਲਹਾਲ ਸੋਨੂੰ ਫਰਾਰ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਸਟੇਸ਼ਨ ਇੰਚਾਰਜ ਨੇ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ।

error: Content is protected !!