ਤੁਸੀਂ ਵੀ ਹੋ ਗਚਕ ਖਾਣ ਦੇ ਸ਼ੌਕੀਨ ਤਾਂ ਦੇਖ ਲਓ ਕਿਵੇਂ ਬਣਦੀ, ਨਹੀਂ ਕਰੋਗੇ ਦੁਬਾਰਾ ਮੂੰਹ

ਬਠਿੰਡਾ ਦੀ ਇੱਕ ਫੈਕਟਰੀ ਵਿੱਚ ਇਸ ਨੂੰ ਪੈਰਾਂ ਨਾਲ ਕੁਚਲ ਕੇ ਗਚਕ ਬਣਾਇਆ ਜਾ ਰਿਹਾ ਹੈ। ਜਿਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਹਰਕਤ ‘ਚ ਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਸੀ। ਜਿਸ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ।ਮਾਮਲਾ ਗੋਨਿਆਣਾ ਮੰਡੀ ਦਾ ਹੈ। ਜਾਣਕਾਰੀ ਮੁਤਾਬਕ ਹਾਲ ਹੀ ‘ਚ ਇਕ ਸਮਾਜ ਸੇਵੀ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ। ਇਸ ਫੈਕਟਰੀ ਵਿੱਚ ਮਸ਼ੀਨਾਂ ਦੀ ਬਜਾਏ ਮਨੁੱਖੀ ਹੱਥਾਂ ਨਾਲ ਗਚਕ ਤਿਆਰ ਕੀਤਾ ਜਾ ਰਿਹਾ ਸੀ ਅਤੇ ਮੂੰਗਫਲੀ ਦੇ ਛਿਲਕੇ ਨੂੰ ਪੈਰਾਂ ਨਾਲ ਕੁਚਲਿਆ ਜਾ ਰਿਹਾ ਸੀ।

ਵੀਡੀਓ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਨੇ ਦਿੱਤੇ ਹੁਕਮ ਜਿਸ ਤੋਂ ਬਾਅਦ ਹੈਲਥ ਇੰਸਪੈਕਟਰ ਨਵਦੀਪ ਸਿੰਘ ਚਾਹਲ ਦੀ ਅਗਵਾਈ ‘ਚ ਇਸ ਫੈਕਟਰੀ ‘ਤੇ ਛਾਪੇਮਾਰੀ ਕੀਤੀ ਗਈ। ਮੌਕੇ ‘ਤੇ ਸਾਢੇ ਚਾਰ ਕੁਇੰਟਲ ਗਜਕ ਬਰਾਮਦ ਕੀਤਾ ਗਿਆ, ਜਿਸ ਨੂੰ ਸੀਲ ਕਰਕੇ ਸੈਂਪਲ ਲਏ ਗਏ।

ਇਹ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਸੀ

ਜਾਂਚ ਦੌਰਾਨ ਪਤਾ ਲੱਗਾ ਕਿ ਇਸ ਫੈਕਟਰੀ ਦੇ ਮਾਲਕ ਕੋਲ ਕੋਈ ਲਾਇਸੈਂਸ ਨਹੀਂ ਸੀ ਅਤੇ ਇਹ ਫੈਕਟਰੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਸੀ। ਸਿਹਤ ਅਧਿਕਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਮੌਕੇ ਦੀ ਜਾਂਚ ਦੌਰਾਨ ਇਹ ਗੱਲ ਸਪੱਸ਼ਟ ਹੋ ਗਈ ਕਿ ਗਜ਼ਕ ਬਣਾਉਣ ਦੀ ਕਾਰਵਾਈ ਪੂਰੀ ਤਰ੍ਹਾਂ ਅਣਅਧਿਕਾਰਤ ਸੀ।

ਉਨ੍ਹਾਂ ਕਿਹਾ ਕਿ ਇੱਥੇ ਸਫ਼ਾਈ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ। ਕਾਰਵਾਈ ਦੇ ਤਹਿਤ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਥੇ ਮਿਲੇ ਗਚਕ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੈਕਟਰੀ ਮਾਲਕ ਵਿਨੋਦ ਕੁਮਾਰ ਦਾ ਚਲਾਨ ਕੱਟ ਕੇ ਬਠਿੰਡਾ ਏਡੀਸੀ ਦਫ਼ਤਰ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।

ਜੁਰਮਾਨਾ 10 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਹੋ ਸਕਦਾ ਹੈ

ਡੀਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸੈਂਪਲ ਲੈ ਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਗਚਕ ਨੂੰ ਅਸ਼ੁੱਧ ਪਾਇਆ ਗਿਆ ਹੈ। ਫੈਕਟਰੀ ਮਾਲਕ ਨੂੰ ਜਾਰੀ ਕੀਤੇ ਚਲਾਨ ਦੀ ਸੁਣਵਾਈ ਏਡੀਸੀ ਅਦਾਲਤ ਵਿੱਚ ਹੋਵੇਗੀ। ਜਿਸ ਵਿੱਚ ਉਸਦਾ ਜੁਰਮਾਨਾ 10 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਹੋ ਸਕਦਾ ਹੈ।

error: Content is protected !!