ਘੋੜੀਆਂ ਰੱਖਣ ਦੇ ਸ਼ੌਂਕੀ ਮੁੰਡਿਆਂ ਨੇ ਘੋੜੀ ਖਰੀਦਣ ਲਈ ਲੁੱਟੀ ਬੈਂਕ

ਘੋੜੀਆਂ ਰੱਖਣ ਦੇ ਸ਼ੌਂਕੀ ਮੁੰਡਿਆਂ ਨੇ ਘੋੜੀ ਖਰੀਦਣ ਲਈ ਲੁੱਟੀ ਬੈਂਕ

ਵੀਓਪੀ ਬਿਊਰੋ – Punjab, crime, ajab gajab

ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਸ਼ੌਂਕ ਪੂਰੇ ਕਰਨ ਲਈ ਕਾਨੂੰਨ ਹੀ ਆਪਣੇ ਹੱਥ ਵਿੱਚ ਲੈ ਲਵੋ। ਅਜਿਹਾ ਹੀ ਸ਼ੌਂਕ ਪੂਰਾ ਕਰਨ ਲਈ ਇੱਕ ਨੌਜਵਾਨ ਨੇ ਕਾਨੂੰਨ ਨੂੰ ਤਾਂ ਆਪਣੇ ਹੱਥਾਂ ਵਿੱਚ ਲਿਆ ਹੈ, ਉੱਪਰੋ ਅਜਿਹੀ ਬਦਨਾਮੀ ਖੱਟੀ, ਜੋ ਉਸ ਦੇ ਪਰਿਵਾਰ ਦਾ ਵੀ ਸਿਰ ਨੀਵਾਂ ਕਰ ਦੇਵੇ।

ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਪੰਜਾਬੀਆਂ ਦੇ ਸ਼ੌਂਕ ਅਵੱਲੇ ਹੁੰਦੇ ਹਨ ਅਤੇ ਪੰਜਾਬੀ ਆਪਣੇ ਸ਼ੌਂਕ ਲਈ ਜਾਨੇ ਜਾਂਦੇ ਹਨ ਪਰ ਤਰਨਤਾਰਨ ਦੇ ਦੋ ਨੌਜਵਾਨਾਂ ਨੇ ਆਪਣੇ ਸ਼ੌਂਕ ਖਾਤਰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੇ HDFC ਬੈਂਕ ਦੇ ਵਿੱਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਤਕ ਨੌਜਵਾਨਾਂ ਨੇ 3 ਲੱਖ ਤੋਂ ਵੱਧ ਦੀ ਲੁੱਟ ਕੀਤੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ 20 ਦਸੰਬਰ 2024 ਨੂੰ ਅੰਮ੍ਰਿਤਸਰ ਮਹਿਤਾ ਰੋਡ ਦੇ ਉੱਪਰ ਐਚ.ਡੀ.ਐਫ.ਸੀ ਬੈਂਕ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿੱਚ ਉਹਨਾਂ ਨੇ 3 ਲੱਖ 96 ਹਜ਼ਾਰ ਦੀ ਲੁੱਟ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਅਤੇ ਗੁਰਨੂਰ ਸਿੰਘ ਦੇ ਰੂਪ ਵਿੱਚ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਇਕ ਲੱਖ ਰੁਪਿਆ ਕੈਸ਼ ਇੱਕ 32 ਬੋਰ ਦੀ ਪਿਸਤੋਲ ਅਤੇ ਪੰਜ ਜਿੰਦਾ ਰੋਂਦ ਅਤੇ ਇੱਕ ਕਾਰ ਅਤੇ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਜਿਨਾਂ ਵੱਲੋਂ ਬੈਂਕ ਦੇ ਵਿੱਚ ਲੁੱਟ ਕਰਨ ਤੋਂ ਬਾਅਦ ਇਕ 1 ਲੱਖ 15 ਹਜਾਰ ਦੀ ਘੋੜੀ ਵੀ ਖਰੀਦੀ ਗਈ ਸੀ। ਉਹਨਾਂ ਦੱਸਿਆ ਕਿ ਇਹ ਨੌਜਵਾਨ ਘੋੜੀ ਰੱਖਣ ਦੇ ਸ਼ੌਕੀਨ ਸੀ ਜਿਸ ਕਰਕੇ ਇਹਨਾਂ ਵੱਲੋਂ ਬੈਂਕ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਈ ਛੋਟੇ ਮੋਟੇ ਖਰਚੇ ਕੀਤੇ ਅਤੇ ਆਪਣੇ ਸਿਰ ਚੜੇ ਹੋਏ ਕਰਜ਼ੇ ਵੀ ਉਤਾਰੇ ਲੇਕਿਨ ਫਿਲਹਾਲ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਅਤੇ 1 ਲੱਖ ਰੁਪਏ ਬਰਾਮਦ ਕੀਤਾ ਤੇ ਬਾਕੀ ਦੀ ਰਕਮ ਵੀ ਪੁਲਿਸ ਇਹਨਾਂ ਤੋਂ ਜਲਦ ਰਿਕਵਰ ਕਰ ਲਵੇਗੀ।

ਪੁਲਿਸ ਦਾ ਕਹਿਣਾ ਕਿ ਫਿਲਹਾਲ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!