‘ਡਾਕਟਰ ਨੇ ਕੀਤੀਆਂ ਗਲਤ ਹਰਕਤਾਂ, ਪੁਲਿਸ ਕੋਲ ਗਈ ਤਾਂ ਉਲਟਾ ਪਾ’ਤਾ ਪਰਚਾ’ ਇਨਸਾਫ਼ ਲਈ ਚੜ੍ਹ ਗਈ ਪਾਣੀ ਵਾਲੀ ਟੈਂਕੀ ‘ਤੇ

‘ਡਾਕਟਰ ਨੇ ਕੀਤੀਆਂ ਗਲਤ ਹਰਕਤਾਂ, ਪੁਲਿਸ ਕੋਲ ਗਈ ਤਾਂ ਉਲਟਾ ਪਾ’ਤਾ ਪਰਚਾ’ ਚੜ੍ਹ ਗਈ ਪਾਣੀ ਵਾਲੀ ਟੈਂਕੀ ‘ਤੇ

 

 

ਲੁਧਿਆਣਾ (ਵੀਓਪੀ ਬਿਊਰੋ) Punjab, ludhiana, police, lady, water tanky, latest news

ਲੁਧਿਆਣਾ ਤੋਂ ਇੱਕ ਅਜੀਬੋ – ਗਰੀਬ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਪੁਲਿਸ ‘ਤੇ ਇਲਜ਼ਾਮ ਲਗਾਉਂਦੇ ਹੋਏ ਪਾਣੀ ਵਾਲੀ ਉੱਚੀ ਟੈਂਕੀ ‘ਤੇ ਜਾ ਚੜ੍ਹੀ ਅਤੇ ਖੁਦਕੁਸ਼ੀ ਦੀਆਂ ਧਮਕੀਆਂ ਦੇਣ ਲੱਗ ਪਈ।

Punjab, ludhiana, police, crime

ਉਕਤ ਔਰਤ ਇਲਜ਼ਾਮ ਲਗਾ ਰਹੀ ਸੀ ਕਿ ਲੁਧਿਆਣਾ ਦੀ ਪੁਲਿਸ ਉਸ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਸ ਨੇ ਕਿਹਾ ਕਿ ਉਹ ਪੁਲਿਸ ਦੀ ਕਾਰਵਾਈ ਤੋਂ ਮਜਬੂਰ ਹੋ ਕੇ ਉਸਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰਨ ਲਈ ਇਹ ਫੈਸਲਾ ਲਿਆ ਹੈ। ਇਸ ਵੇਲੇ ਗਿੱਲ ਚੌਂਕ ਸਥਿਤ ਪਾਣੀ ਵਾਲੀ ਟੈਂਕੀ ਦੇ ਥੱਲੇ ਦਰਜਨਾਂ ਲੋਕਾਂ ਦੀ ਭੀੜ ਲੱਗੀ ਹੋਈ।

ਇਸ ਦੌਰਾਨ ਮਾਮਲੇ ਦੇ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਔਰਤ ਅਤੇ ਉਸਦੇ ਵਕੀਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਲਾਕੇ ਦੇ ਹੀ ਰਹਿਣ ਵਾਲੇ ਇੱਕ ਡਾਕਟਰ ਨੇ ਉਸ ਨਾਲ ਛੇੜਛਾੜ ਕੀਤੀ ਸੀ। ਇਸ ਮਾਮਲੇ ਵਿੱਚ ਉਸ ਦੇ ਨਾਲ ਇਲਾਕੇ ਦੇ ਕੁਝ ਹੋਰ ਲੋਕ ਵੀ ਆ ਗਏ ਅਤੇ ਡਾਕਟਰ ਦੇ ਖਿਲਾਫ ਵਿਰੋਧ ਜਤਾਇਆ । ਵਕੀਲ ਨੇ ਆਖਿਆ ਕਿ ਪੁਲਿਸ ਨੇ ਉਲਟਾ ਔਰਤ ਖਿਲਾਫ ਹੀ ਮੁਕੱਦਮਾ ਦਰਜ ਕਰ ਦਿੱਤਾ।

ਮਾਮਲੇ ਨੂੰ ਭੱਖਦਾ ਦੇਖ ਪੁਲਿਸ ਅਧਿਕਾਰੀ ਅਤੇ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਪਾਰਟੀ ਨੇ ਔਰਤ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰਿਆ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।

error: Content is protected !!