ਮੁਸੀਬਤ ਬਣ ਕੇ ਆਇਆ ਮੀਂਹ, ਛੱਤ ਡਿੱਗਣ ਕਾਰਨ ਮਾਂ-ਪੁੱਤ ਜ਼ਖਮੀ, 2 ਸਾਲਾਂ ਬੱਚੀ ਦਾ ਬਚਾਅ
Punjab, roof, fallan, jaiton
ਜੈਤੋਂ (ਵੀਓਪੀ ਬਿਊਰੋ) ਜਿੱਥੇ ਪੰਜਾਬ ਭਰ ਵਿੱਚ ਮੀਂਹ ਪੈਣ ਕਾਰਨ ਕਈ ਲੋਕਾਂ ਦੇ ਚਿਹਰੇ ਖਿੜੇ ਹਨ, ਉੱਥੇ ਹੀ ਕਈ ਲੋਕਾਂ ਲਈ ਇਹ ਮੀਂਹ ਮੁਸੀਬਤ ਲੈ ਕੇ ਆਇਆ ਹੈ। ਜੈਤੋ ਵਿਖੇ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਮਾਂ-ਪੁੱਤ ਜ਼ਖਮੀ ਹੋ ਗਏ ਅਤੇ ਦੋ ਸਾਲਾ ਬੱਚੀ ਵਾਲ-ਵਾਲ ਬੱਚ ਗਈ।
ਮਿਲ਼ੀ ਜਾਣਕਾਰੀ ਅਨੁਸਾਰ ਜੈਤੋ ਦੇ ਕੋਠੇ ਦਿਹਾਤੀ ਡੇਲਿਆਵਾਲੀ ਨਜ਼ਦੀਕ ਅੱਜ ਸਵੇਰ ਤੋਂ ਹੋ ਰਹੀ ਬਾਰਿਸ਼ ਦੇ ਚਲਦਿਆਂ ਘਰ ਦੀ ਛੱਤ ਅਚਾਨਕ ਡਿੱਗ ਪਈ, ਜਿਸ ਨਾਲ ਛੱਤ ਦੇ ਥੱਲੇ ਮਾਂ ਅਤੇ ਉਸ ਦਾ ਸੱਤ ਸਾਲਾ ਪੁੱਤ ਆ ਗਏ ਜੋ ਕਿ ਗੰਭੀਰ ਜ਼ਖਮੀ ਹੋ ਗਏ ਜਦਕਿ ਉਹਨਾਂ ਦੀ ਦੋ ਸਾਲਾ ਬੱਚੀ ਇਸ ਹਾਦਸੇ ਵਿੱਚ ਵਾਲ ਵਾਲ ਬੱਚ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਚੜਦੀ ਕਲਾ ਸੇਵਾ ਸੁਸਾਇਟੀ ਦੇ ਮੈਂਬਰਾਂ ਪਹੁੰਚ ਗਏ ਤੇ ਉਹਨਾਂ ਨੇ ਪੂਰੀ ਮਿਹਨਤ ਨਾਲ ਮਾਂ ਪੁੱਤ ਤੇ ਇੱਕ ਛੋਟੀ ਬੱਚੀ ਨੂੰ ਬਾਹਰ ਕੱਢਿਆ। ਜਿਨ੍ਹਾਂ ਨੂੰ ਬਾਅਦ ਵਿੱਚ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।