ਯਮੁੁਨਾ ‘ਚ ਜਲ ਪ੍ਰਵਾਹ ਕੀਤੇ ਡਾ. ਮਨਮੋਹਨ ਸਿੰਘ ਦੇ ਫੁੱਲ

ਯਮੁੁਨਾ ‘ਚ ਜਲ ਪ੍ਰਵਾਹ ਕੀਤੇ ਡਾ. ਮਨਮੋਹਨ ਸਿੰਘ ਦੇ ਫੁੱਲ

Dr. manmohan singh
ਵੀਓਪੀ ਬਿਊਰੋ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਅਸਥੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿੱਖ ਰੀਤੀ ਰਿਵਾਜਾਂ ਨਾਲ ਗੁਰਦੁਆਰਾ ਮਜਨੂੰ ਕਾ ਟਿੱਲਾ ਨੇੜੇ ਯਮੁਨਾ ਨਦੀ ਵਿੱਚ ਵਿਸਰਜਿਤ ਕੀਤਾ ਗਿਆ। ਡਾ. ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਸਵੇਰੇ ਨਿਗਮਬੋਧ ਘਾਟ ਤੋਂ ਅਸਥੀਆਂ ਇਕੱਠੀਆਂ ਕੀਤੀਆਂ ਅਤੇ ਬਾਅਦ ਵਿਚ ਉਨ੍ਹਾਂ ਨੂੰ ਗੁਰਦੁਆਰੇ ਨੇੜੇ ਯਮੁਨਾ ਨਦੀ ਦੇ ਕੰਢੇ ‘ਤੇ ਸਥਿਤ ‘ਅਸ਼ਟ ਘਾਟ’ ਵਿਚ ਲਿਜਾਇਆ ਗਿਆ।


ਵਿਸਰਜਨ ਸਥਾਨ ‘ਤੇ ਡਾ: ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ, ਉਨ੍ਹਾਂ ਦੀਆਂ ਤਿੰਨ ਬੇਟੀਆਂ ਉਪਿੰਦਰ ਸਿੰਘ, ਦਮਨ ਸਿੰਘ ਅਤੇ ਅੰਮ੍ਰਿਤ ਸਿੰਘ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ। ਸਿੱਖ ਰੀਤੀ-ਰਿਵਾਜਾਂ ਅਨੁਸਾਰ ਪਰਿਵਾਰ ਵੱਲੋਂ 1 ਜਨਵਰੀ ਨੂੰ ਮੋਤੀ ਲਾਲ ਨਹਿਰੂ ਮਾਰਗ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ‘ਅਖੰਡ ਪਾਠ’ ਕਰਵਾਇਆ ਜਾਵੇਗਾ।

3 ਜਨਵਰੀ ਨੂੰ ਸੰਸਦ ਕੰਪਲੈਕਸ ਨੇੜੇ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ ਭੋਗ ਸਮਾਗਮ, ਅੰਤਮ ਅਰਦਾਸ ਅਤੇ ਕੀਰਤਨ ਸਮਾਗਮ ਕਰਵਾਇਆ ਜਾਵੇਗਾ।

error: Content is protected !!