ਪੰਜਾਬ ਬੰਦ… ਸਬਜ਼ੀ ਮੰਡੀਆਂ ਬੰਦ ਰਹਿਣ ਨਾਲ ਹੋਵੇਗਾ ਅਰਬਾਂ ਰੁਪਏ ਦਾ ਨੁਕਸਾਨ, ਫਿਰ ਆੜ੍ਹਤੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ

ਪੰਜਾਬ ਬੰਦ… ਸਬਜ਼ੀ ਮੰਡੀਆਂ ਬੰਦ ਰਹਿਣ ਨਾਲ ਹੋਵੇਗਾ ਅਰਬਾਂ ਰੁਪਏ ਦਾ ਨੁਕਸਾਨ, ਫਿਰ ਆੜ੍ਹਤੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ

ਜਲੰਧਰ ( ਵੀਓਪੀ ਬਿਊਰੋ) ਜਿੱਥੇ ਇੱਕ ਪਾਸੇ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਉੱਥੇ ਹੀ ਬਹੁਤ ਸਾਰੀਆਂ ਸੇਵਾਵਾਂ ਵੀ ਇਸ ਦੌਰਾਨ ਬੰਦ ਰਹਿਣਗੀਆਂ। ਇਸੇ ਤਰ੍ਹਾ ਪੰਜਾਬ ਬੰਦ ਦੌਰਾਨ ਸਬਜ਼ੀ ਮੰਡੀਆਂ ਵੀ ਬੰਦ ਰਹਿਣਗੀਆਂ। ਇਸ ਦੌਰਾਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਪੰਜਾਬ ਭਰ ਦੀਆਂ ਸਬਜ਼ੀਆਂ ਮੰਡੀਆਂ ਇੱਕ ਦਿਨ ਲਈ ਵੀ ਬੰਦ ਰਹਿਣਗੀਆਂ ਤਾਂ ਇਸ ਦੇ ਨਾਲ ਅਰਬਾਂ ਰੁਪਏ ਦਾ ਨੁਕਸਾਨ ਹੋਵੇਗਾ।

ਕਿਸਾਨਾਂ ਵੱਲੋਂ ਪੰਜਾਬ ਬੰਦ ਨੂੰ ਲੈ ਕੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਦੇ ਨਾਲ ਨਾਲ ਛੋਟੇ-ਮੋਟੇ ਸਭ ਸ਼ਹਿਰਾਂ ਦੀਆਂ ਸਬਜ਼ੀ ਮੰਡੀਆਂ ਬੰਦ ਰਹਿਣਗੀਆਂ। ਆੜ੍ਹਤੀਆਂ ਭਾਈਚਾਰੇ ਵੱਲੋਂ ਬੰਦ ਦਾ ਐਲਾਨ ਕੀਤਾ ਹੈ, ਬਾਵਜੂਦ ਇਸਦੇ ਕਿ ਇਸ ਨਾਲ ਕਿਸਾਨਾਂ ਅਤੇ ਆੜਤੀਆਂ ਨੂੰ ਲੱਖਾਂ ਕਰੋੜਾਂ ਦਾ ਨੁਕਸਾਨ ਹੋਵੇਗਾ ਇਸ ਕਰਕੇ ਕੋਈ ਰੇਹੜੀ ਫੜੀ ਨਹੀਂ ਲੱਗੇਗੀ।

ਪੰਜਾਬ ਬੰਦ ਨੂੰ ਲੈ ਕੇ ਜਿੱਥੇ ਵੱਖੋ ਵੱਖ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਇਸ ਕਾਲ ਦਾ ਸਮਰਥਨ ਕੀਤਾ ਤੇ ਆਪਣੇ ਆਪਣੇ ਕਾਰੋਬਾਰ ਬੰਦ ਕਰ ਦਾ ਫੈਸਲਾ ਕੀਤਾ। ਉੱਥੇ ਹੀ ਮਲੇਰਕੋਟਲਾ ਦੀ ਸਬਜ਼ੀ ਮੰਡੀ ਜਿੱਥੇ ਕਿ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਤੇ ਦਿੱਲੀ ਤੱਕ ਸਬਜ਼ੀ ਸਪਲਾਈ ਕੀਤੀ ਜਾਂਦੀ ਹੈ। ਉਹ ਸਬਜੀ ਮੰਡੀ ਵੀ ਸਬਜ਼ੀ ਮੰਡੀ ਐਸੋਸੀਏਸ਼ਨ ਵੱਲੋਂ ਬੰਦ ਕਰਨ ਦਾ ਐਲਾਨ ਕਰਕੇ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਕਹੀ ਗਈ ਹੈ।

ਦੱਸ ਦੇ ਕਿ ਇਸ ਦੇ ਨਾਲ ਭਾਵੇਂ ਕਿ ਲੱਖਾਂ ਕਰੋੜਾਂ ਰੁਪਏ ਦਾ ਦੁਕਾਨਦਾਰਾਂ ਆੜਤੀਆਂ ਅਤੇ ਕਿਸਾਨਾਂ ਦਾ ਨੁਕਸਾਨ ਹੋਏਗਾ ਅਤੇ ਫਸਲਾਂ ਖਰਾਬ ਹੋਣਗੀਆਂ ਪਰ ਬਾਵਜੂਦ ਇਸਦੇ ਇਹ ਫੈਸਲਾ ਲਿਆ ਗਿਆ ਅਤੇ ਫਲਾਂ ਦੀ ਵੀ ਸਪਲਾਈ ਬੰਦ ਰਹੇਗੀ ਤੇ ਪੂਰਨ ਤੌਰ ਤੇ ਰੇੜੀਆਂ ਫੜੀਆਂ ਤੇ ਖਰੀਦਦਾਰੀ ਤੇ ਵਿਚ ਸਭ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

error: Content is protected !!