ਪੰਜਾਬ ਬੰਦ ‘ਚ ਪਰੇਸ਼ਾਨ ਹੋਏ ਆਮ ਲੋਕ, ਦੁਕਾਨਾਂ- ਬੱਸਾਂ ਰਹੀਆਂ ਬੰਦ

ਪੰਜਾਬ ਬੰਦ ‘ਚ ਪਰੇਸ਼ਾਨ ਹੋਏ ਆਮ ਲੋਕ, ਦੁਕਾਨਾਂ- ਬੱਸਾਂ ਰਹੀਆਂ ਬੰਦ

Punjab, farmer protest, closed

ਵੀਓਪੀ ਬਿਊਰੋ- ਪੰਜਾਬ ਬੰਦ ਦਾ ਵਿਆਪਕ ਅਸਰ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਵਿੱਚ ਬਾਜ਼ਾਰ ਖੁੱਲ੍ਹੇ ਹਨ, ਪਰ ਮੁਹਾਲੀ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਚੰਡੀਗੜ੍ਹ ਦੀ ਹੱਦ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਪੰਜਾਬ ਅਤੇ ਹਿਮਾਚਲ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸੈਕਟਰ-43 ਦਾ ਬੱਸ ਅੱਡਾ ਸਵੇਰ ਤੋਂ ਹੀ ਖਾਲੀ ਪਿਆ ਹੈ। ਪੰਜਾਬ, ਹਿਮਾਚਲ ਆਦਿ ਥਾਵਾਂ ’ਤੇ ਜਾਣ ਦੇ ਚਾਹਵਾਨ ਮੁਸਾਫ਼ਰ ਉਥੇ ਖੜ੍ਹੇ ਹਨ ਪਰ ਬੱਸਾਂ ਨਹੀਂ ਮਿਲ ਰਹੀਆਂ। ਜੋ ਬੱਸਾਂ ਉਪਲਬਧ ਹਨ, ਉਹ ਅਜੇ ਤੱਕ ਨਹੀਂ ਚੱਲੀਆਂ।

ਪੰਜਾਬ ਬੰਦ ਕਾਰਨ ਚੰਡੀਗੜ੍ਹ ਤੇ ਮੁਹਾਲੀ ਦੀ ਸਰਹੱਦ ’ਤੇ ਪੈਂਦੇ ਮੁੱਲਾਂਪੁਰ ਬੈਰੀਅਰ ’ਤੇ ਦਿਨ ਭਰ ਜਾਮ ਲੱਗਿਆ ਰਿਹਾ। ਕਿਸਾਨਾਂ ਨੇ ਬੈਰੀਅਰ ’ਤੇ ਸੜਕ ’ਤੇ ਧਰਨਾ ਦਿੱਤਾ। ਇਸ ਕਾਰਨ ਹਿਮਾਚਲ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕ ਦਿੱਤਾ ਗਿਆ ਅਤੇ ਜਿਹੜੇ ਵਾਹਨ ਚਾਲਕ ਨਿਊ ਚੰਡੀਗੜ੍ਹ ਰਾਹੀਂ ਬੱਦੀ ਵੱਲ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ। ਲੋਕ ਖੱਜਲ-ਖੁਆਰ ਹੁੰਦੇ ਰਹੇ ਪਰ ਕਿਸਾਨਾਂ ਨੇ ਵਾਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ।

ਦੂਜੇ ਪਾਸੇ ਪੰਜਾਬ ਦੇ ਹੋਰਨਾਂ ਹਿੱਸਿਆਂ ਤੋਂ ਪੀਜੀਆਈ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ ਵੀ ਪ੍ਰੇਸ਼ਾਨ ਹਨ। ਕਈ ਮਰੀਜ਼, ਜਿਨ੍ਹਾਂ ਨੇ ਓਪੀਡੀ ਵਿੱਚ ਇਲਾਜ ਕਰਵਾਉਣਾ ਸੀ, ਉਹ ਵੀ ਉੱਥੇ ਨਹੀਂ ਪਹੁੰਚ ਸਕੇ। ਹਾਲਾਂਕਿ ਕਿਸਾਨ ਯੂਨੀਅਨਾਂ ਦਾ ਦਾਅਵਾ ਹੈ ਕਿ ਹਸਪਤਾਲ ਜਾਣ ਵਾਲੇ ਮਰੀਜ਼ਾਂ ਨੂੰ ਨਹੀਂ ਰੋਕਿਆ ਜਾ ਰਿਹਾ। ਇਸ ਦੇ ਬਾਵਜੂਦ ਟ੍ਰੈਫਿਕ ਜਾਮ ਵਿੱਚ ਫਸੇ ਰਹਿਣ ਕਾਰਨ ਕਈ ਮਰੀਜ਼ ਪ੍ਰਭਾਵਿਤ ਹੋਏ ਹਨ।

ਟਰਾਈਸਿਟੀ ‘ਚ ਪੰਜਾਬ ਬੰਦ ਦਾ ਸਭ ਤੋਂ ਵੱਧ ਅਸਰ ਮੋਹਾਲੀ ‘ਚ ਦੇਖਣ ਨੂੰ ਮਿਲਿਆ। ਇੱਥੋਂ ਦੇ ਬਾਜ਼ਾਰਾਂ ਵਿੱਚ ਸੰਨਾਟਾ ਛਾ ਗਿਆ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਮੋਹਾਲੀ ਫੇਜ਼-7 ਦੀ ਸਮੁੱਚੀ ਮਾਰਕੀਟ ਸਵੇਰ ਤੋਂ ਹੀ ਬੰਦ ਰਹੀ। ਇਸ ਦੇ ਨਾਲ ਹੀ ਸਰਕਾਰੀ ਬੈਂਕ ਵੀ ਬੰਦ ਰਹੇ। ਦੁਕਾਨਦਾਰਾਂ ਨੇ ਪੰਜਾਬ ਬੰਦ ਦਾ ਸਮਰਥਨ ਕੀਤਾ। Punjab, farmer protest, closed

error: Content is protected !!