Breaking… ਧੀ ਦੇ Birthday ਵਾਲੇ ਦਿਨ ਪਿਓ ਦਾ ਕ+ਤ+ਲ

Breaking… ਧੀ ਦੇ Birthday ਵਾਲੇ ਦਿਨ ਪਿਓ ਦਾ ਕ+ਤ+ਲ

ਵੀਓਪੀ ਬਿਊਰੋ- breaking, birthday, murder ਚੰਡੀਗੜ੍ਹ ਸੈਕਟਰ-25 ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਦਾ ਕੁਝ ਬਦਮਾਸ਼ਾਂ ਨੇ ਮਿਲ ਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਕਤਲ ਵੀ ਉਸ ਸ਼ਖਸ ਦਾ ਉਸ ਦਿਨ ਕੀਤਾ ਗਿਆ, ਜਿਸ ਦਿਨ ਉਸਦੀ ਲੜਕੀ ਦਾ ਜਨਮਦਿਨ ਸੀ। ਜਨਮ ਦਿਨ ਵਾਲੇ ਦਿਨ ਆਪਣੇ ਪਿਓ ਨੂੰ ਸਾਹਮਣੇ ਮਰਿਆ ਦੇਖ ਕੇ ਧੀ ਦੀ ਕੀ ਹਾਲਤ ਹੋਵੇਗੀ, ਇਹ ਬਿਆਨ ਕਰਨਾ ਵੀ ਮੁਸ਼ਕਿਲ ਹੈ।

ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਸੈਕਟਰ 25 ਵੀ ਆਪਣੇ ਧੀ ਦੇ ਜਨਮ ਦਿਨ ਵਾਲੇ ਦਿਨ ਇੱਕ ਸ਼ਖਸ ਆਪਣੇ ਦੋਸਤਾਂ ਨਾਲ ਮਾਰਕੀਟ ਆਇਆ ਹੋਇਆ ਸੀ ਤਾਂ ਇਸ ਦੇ ਨਾਲ ਉਸਦਾ ਚਾਰ ਬਦਮਾਸ਼ਾਂ ਦੇ ਨਾਲ ਕਿਸੇ ਮਾਮਲੇ ਨੂੰ ਲੈ ਕੇ ਤਕਰਾਰ ਹੋ ਗਈ, ਇਹ ਤਕਰਾਰ ਇੰਨੀ ਵੱਧ ਗਈ ਕਿ ਉਹਨਾਂ ਚਾਰ ਬਦਮਾਸ਼ਾਂ ਨੇ ਉਹਨਾਂ ‘ਤੇ ਹਮਲਾ ਕਰ ਦਿੱਤਾ ਤੇ ਉਸ ਸ਼ਖਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ, ਜਿਸ ਦੀ ਧੀ ਦਾ ਕੀ ਉਸੇ ਦਿਨ ਜਨਮ ਦਿਨ ਸੀ।

ਇਸ ਘਟਨਾ ਵਿੱਚ ਤਿੰਨ ਹੋਰ ਲੋਕ ਕਾਫੀ ਗੰਭੀਰ ਜਖਮੀ ਵੀ ਹਨ ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!