ਤੇਜ਼ ਰਫ਼ਤਾਰ ਕਾਰ ਹੋਈ ਹਾਦਸੇ ਦਾ ਸ਼ਿਕਾਰ, ਗੱਡੀ ‘ਚੋਂ ਬਾਹਰ ਡਿੱਗਣ ਕਾਰਨ ਬੱਚੀ ਦੀ ਮੌ+ਤ, ਮਾਂ ਗੰਭੀਰ ਜ਼ਖਮੀ

ਨਵਾਂਸ਼ਹਿਰ ਦੇ ਪਿੰਡ ਔੜ ਨੇੜੇ ਇੱਕ ਪਰਿਵਾਰ ਨਾਲ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 3 ਮਹੀਨਿਆਂ ਦੀ ਮਸ਼ੂਮ ਬੱਚੀ ਦੀ ਜਾਨ ਚਲੀ ਗਈ। ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਹਿਲਾਂ ਇੱਕ ਬੋਲੈਰੋ ਗੱਡੀ ਨਾਲ ਟਕਰਾਈ ਅਤੇ ਫਿਰ ਪਲਟਿਆ ਖਾਦੀ ਹੋਈ ਦੁਕਾਨ ਅੱਗੇ ਜਾ ਖੜੀ ਹੋਈ। ਹਾਦਸੇ ਵਿੱਚ ਗੱਡੀ ‘ਚ ਮੌਜੂਦ ਮਾਂ ਅਤੇ ਮਾਸੂਮ ਧੀ ਬਾਹਰ ਡਿੱਗ ਗਈਆਂ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਔੜ ਤੋਂ ਨਵਾਂ ਸ਼ਹਿਰ ਵੱਲ ਜਾ ਰਹੀ ਤੇਜ਼ ਰਫ਼ਤਾਰ ਆਈ20 ਕਾਰ ਪੈਟਰੋਲ ਪੰਪ ਦੇ ਨਜ਼ਦੀਕ ਬੇਕਾਬੂ ਹੁੰਦਿਆਂ ਇਕ ਬਲੈਰੋ ਗੱਡੀ ਨੂੰ ਫੇਟ ਮਾਰ ਦਿੱਤੀ।

ਇਸ ਤੋਂ ਬਾਅਦ ਗੱਡੀ 100 ਮੀਟਰ ਤੱਕ ਲੋਟਣੀਆਂ ਖਾਂਦੀ ਹੋਈ ਇੱਕ ਦਰੱਖਤ ਨਾਲ ਟਕਰਾ ਕੇ ਦੁਕਾਨਾਂ ਦੀਆਂ ਸ਼ੈਡਾਂ ਦੇ ਪਾਈਪ ਤੋੜਦੀ ਹੋਈ ਇਕ ਦੁਕਾਨ ਦੇ ਅੱਗੇ ਜਾ ਖੜ੍ਹੀ ਹੋਈ। ਇਸ ਹਾਦਸੇ ਦੌਰਾਨ ਗੱਡੀ ਚ ਸਵਾਰ ਮਾਂ ਤੇ ਧੀ ਗੱਡੀ ਚੋਂ ਬਾਹਰ ਡਿੱਗ ਗਈਆਂ ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਬੱਚੀ ਨੇ ਦਮ ਤੋੜ ਦਿੱਤਾ।

ਇਸ ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ।

ਹਾਦਸਾਗ੍ਰਸਤ ਕਾਰ ਦੇ ਡਰਾਈਵਰ ਦੀ ਕੋਈ ਉੱਘ ਸੁੱਘ ਨਹੀਂ ਮਿਲੀ, ਜਦਕਿ ਮੌਕੇ ਦੇ ਲੋਕਾਂ ਵਲੋਂ ਕਾਰ ਚਾਲਕ ਸਹੀ ਸਲਾਮਤ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਔੜ ਦੀ ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

error: Content is protected !!