ਗੁਰਦੁਆਰਾ ਸਾਹਿਬ ਦੇ ਪੁਰਾਣੇ ਦਰਬਾਰ ਹਾਲ ਦੀ ਖੁਦਾਈ ਦੌਰਾਨ ਮਿਲਿਆ ਇਤਿਹਾਸਕ ਸਰੋਵਰ , ਸ੍ਰੀ ਗੁਰੂ ਅਰਜਨ ਦੇਵੀ ਜੀ ਨਾਲ ਜੁੜਿਆ ਇਤਿਹਾਸ

ਬੀਤੇ ਦਿਨੀਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੁਬੱਚਾ ਸਾਹਿਬ ਵਿਖੇ ਪੁਰਾਣੇ ਦਰਬਾਰ ਹੇਠ ਖੁਦਾਈ ਕਰਨ ਦੌਰਾਨ ਇਤਿਹਾਸਕ ਸਰੋਵਰ ਮਿਲਿਆ ਹੈ। ਇਸ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਦੂਰ ਦੁਰਾਡੇ ਤੋਂ ਲੋਕ ਇਸ ਪਵਿੱਤਰ ਸਰੋਵਰ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਇਸ ਸਥਾਨ ‘ਤੇ ਪਹੁੰਚ ਕੀਤੀ ਗਈ।

ਉਥੇ ਹੀ ਜੇਕਰ ਪੁਰਾਣੇ ਸਰੋਤਾਂ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਸਨ 1647 ਈਸਵੀਂ ‘ਚ ਸਿਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਸਰਹਾਲੀ ਆਏ ਤਾਂ ਇਸ ਚੁਬੱਚੇ (ਸਰੋਵਰ) ਵਿਚ ਗੁਰੂ ਜੀ ਨੇ ਇਸ਼ਨਾਨ ਕੀਤਾ ਸੀ। ਇਸੇ ਕਾਰਨ ਹੀ ਗੁਰੂ ਜੀ ਦੀ ਯਾਦ ਵਿਚ ਬਣਾਏ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਚੁਬੱਚਾ ਸਾਹਿਬ ਰੱਖਿਆ ਗਿਆ।

ਜ਼ਿਕਰਯੋਗ ਹੈ ਕਿ ਜਿਵੇਂ ਹੀ ਸੰਗਤਾਂ ਨੂੰ ਇਸ ਪੁਰਾਤਨ ਸਰੋਵਰ ਦੇ ਮਿਲਣ ਦੀ ਸੂਚਨਾ ਮਿਲੀ ਤਾਂ ਵੱਡੀ ਗਿਣਤੀ ‘ਚ ਸੰਗਤਾਂ ਗੁਰਦੁਆਰਾ ਸਾਹਿਬ ਸਰੋਵਰ ਦੇ ਦਰਸ਼ਨ ਕਰਨ ਪਹੁੰਚ ਰਹੀਆਂ ਹਨ।

ਮੌਜੂਦਾ ਸਮੇਂ ਗੁਰਦੁਆਰਾ ਸਾਹਿਬ ਵਿਖੇ ਪੁਰਾਣਾ ਸਰੋਵਰ ਦਰਬਾਰ ਬਿਰਧ ਹੋਣ ਕਾਰਨ ਲੋਕਲ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਵਲੋਂ ਨਵੇਂ ਦਰਬਾਰ ਦੀ ਸੇਵਾ ਕਰਵਾਈ ਜਾ ਰਹੀ ਸੀ ਜੋ ਕਿ ਸਾਲ 2015 ਵਿਚ ਸ਼ੁਰੂ ਹੋਏ ਨਵੇਂ ਦਰਬਾਰ ਦੀ ਇਮਾਰਤ ਪੁਰਾਣੇ ਦਰਬਾਰ ਤੋਂ ਥੋੜਾ ਦੂਰ ਹੈ। ਇਸ ਦੌਰਾਨ ਜਦੋਂ ਖੁਦਾਈ ਕੀਤੀ ਜਾ ਰਹੀ ਸੀ ਤਾਂ ਸਰੋਵਰ ਦਰਸ਼ਨ ਹੋਏ।

ਉਥੇ ਹੀ ਮੌਕੇ ‘ਤੇ ਪਹੁੰਚੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਥਾਨ ਦੀ ਮਿੱਟੀ ਦੇ ਕੁਝ ਅੰਸ਼ ਪੁਰਾਤਨ ਵਿਭਾਗ ਦੀਆਂ ਜਾਂਚ ਟੀਮਾਂ ਆਪਣੇ ਨਾਲ ਲੈਕੇ ਗਈਆਂ ਹਨ। ਉਥੇ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਜਿਸ ਪੁਰਾਤਨ ਮਿਤੀ ਨਾਲ ਇਹ ਬਣਿਆ ਸੀ ਹੁਣ ਮੁਰੰਮਤ ਸਮੇਂ ਵੀ ਇਸ ਨੂੰ ਉਸ ਤਰ੍ਹਾਂ ਹੀ ਮਿੱਟੀ ਨਾਲ ਬਣਾਇਆ ਜਾਵੇ ਤਾਂ ਜੋ ਇਸ ਦੀ ਦਿੱਖ ਅਤੇ ਸੁੰਦਰਤਾ ਅਤੇ ਪਵਿੱਤਰਤਾ ਬਰਕਰਾਰ ਰਹੇ।

error: Content is protected !!