New Year ‘ਤੇ ਜਲੰਧਰ ਦੇ ਵੰਡਰਲੈਂਡ ਨੂੰ ਬੰ+ਬ ਨਾਲ ਉਡਾਉਣ ਦੀ ਮਿਲੀ ਧ+ਮ+ਕੀ, ਇਲਾਕੇ ‘ਚ ਦਹਿਸ਼ਤ

ਜਲੰਧਰ ਦੇ ਵੰਡਰਲੈਂਡ ਨੂੰ ਬੰ+ਬ ਨਾਲ ਉਡਾਉਣ ਦੀ ਮਿਲੀ ਧ+ਮ+ਕੀ, ਇਲਾਕੇ ‘ਚ ਦਹਿਸ਼ਤ

ਜਲੰਧਰ (ਵੀਓਪੀ ਬਿਊਰੋ) New year, jalandhar, wonderland, threat ਪੰਜਾਬ ਵਿੱਚ ਅਪਰਾਧਕ ਘਟਨਾਵਾਂ ਕਾਫੀ ਵੱਧ ਗਈਆਂ ਹਨ। ਕਦੀ ਪੁਲਿਸ ਥਾਣਿਆਂ ‘ਤੇ ਹਮਲੇ, ਕਦੀ ਵਪਾਰੀਆਂ ਕੋਲੋਂ ਫਿਰੌਤੀ ਅਤੇ ਕਦੇ ਗੈਂਗਵਾਰ ਅਤੇ ਕਦੇ ਕਤਲ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਹਨਾਂ ਸਭ ਦੇ ਨਾਲ ਆਮ ਲੋਕਾਂ ਦੇ ਮਨਾਂ ਵਿੱਚ ਕਾਫੀ ਡਰ ਦਾ ਮਾਹੌਲ ਪੈਦਾ ਹੋਇਆ ਰਹਿੰਦਾ ਹੈ। ਹੁਣ ਖਬਰ ਸਾਹਮਣੇ ਆਈ ਹੈ ਕਿ ਜਲੰਧਰ ਦੇ ਮਸ਼ਹੂਰ ਵੰਡਰਲੈਂਡ ਪਾਰਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।

 

ਬੰਬ ਦੀ ਧਮਕੀ ਕਾਰਨ ਦਹਿਸ਼ਤ ਦਾ ਮਾਹੌਲ ਹੈ। ਅੱਜ ਪੁਲਿਸ ਨੇ ਨਵੇਂ ਸਾਲ ਦੀ ਪਾਰਟੀ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕੀਤੀ ਹੋਈ ਹੈ। ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰਨ ਲਈ ਸੜਕਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਵੀ ਤਾਇਨਾਤ ਹੈ।


ਧਮਕੀ ਭਰੇ ਪੱਤਰ ‘ਚ ਕਿਹਾ ਗਿਆ ਹੈ ਕਿ ਅੱਜ ਯਾਨੀ 31 ਦਸੰਬਰ ਦੀ ਰਾਤ ਨੂੰ ਅਸੀਂ ਵੰਡਰਲੈਂਡ ‘ਚ ਹੋਣ ਵਾਲੀ ਪਾਰਟੀ ‘ਚ ਧਮਾਕਾ ਕਰਾਂਗੇ। ਨਾਲ ਹੀ ਪੱਤਰ ਵਿੱਚ ਜਲੰਧਰ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ। ਉਧਰ, ਇਸ ਸਬੰਧੀ ਜਲੰਧਰ ਦੇਹਾਤ ਪੁਲਿਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਹੈ ਕਿ ਇਹ ਸਾਰੀਆਂ ਗੱਲਾਂ ਅਫਵਾਹਾਂ ਹਨ। ਅਜਿਹਾ ਕੁਝ ਨਹੀਂ ਹੋਇਆ ਹੈ, ਧਮਕੀ ਤੋਂ ਬਾਅਦ ਵੰਡਰਲੈਂਡ ਦੇ ਅੰਦਰ ਅਤੇ ਬਾਹਰ ਦੇ ਖੇਤਰਾਂ ਵਿੱਚ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਪੱਤਰ ਅਰਬੀ ਭਾਸ਼ਾ ਵਿੱਚ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਹੈ, ਅੱਲ੍ਹਾ ਹੂ ਅਕਬਰ। ਅੱਗੇ ਅੰਗਰੇਜ਼ੀ ‘ਚ ਅੱਗੇ ਲਿਖਿਆ ਹੈ, ‘ਇਹ ਜਲੰਧਰ ਪ੍ਰਸ਼ਾਸਨ ਨੂੰ ਸਾਡੀ ਖੁੱਲ੍ਹੀ ਚੁਣੌਤੀ ਹੈ, ਸਾਡੇ ਵੱਲੋਂ 31 ਦਸੰਬਰ ਨੂੰ ਵੰਡਰਲੈਂਡ ਪਾਰਕ ਵਿਖੇ ਇੱਕ ਧਮਾਕਾ ਕੀਤਾ ਜਾਵੇਗਾ। ਜੇ ਤੁਸੀਂ ਰੋਕ ਸਕਦੇ ਹੋ, ਤਾਂ ਰੋਕ ਲਵੋ।

error: Content is protected !!