ਡੋਨਾਲਡ ਟਰੰਪ ਨੂੰ ਮਿਲੇਗੀ ਸਜ਼ਾ!…ਪੌ+ਰਨ ਸਟਾਰ ਨੂੰ ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ
ਵੀਓਪੀ ਬਿਊਰੋ – ਪੌਰਨ ਸਟਾਰ ਨੂੰ ਪੈਸੇ ਦੇ ਕੇ ਚੁੱਪ ਕਰਾਉਣ ਦੇ ਦੋਸ਼ਾਂ ਹੇਠ ਘਿਰੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜੱਜ ਨੇ ਸਜ਼ਾ ਸੁਣਾਉਣ ਲਈ 10 ਜਨਵਰੀ ਦੀ ਤਰੀਕ ਤੈਅ ਕਰ ਦਿੱਤੀ ਹੈ। ਇਸ ਨਾਲ ਟਰੰਪ ਅਮਰੀਕਾ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ ਜੋ ਅਪਰਾਧੀ ਹੋਣਗੇ। ਟਰੰਪ ਵੱਲੋਂ ਮੁਲਕ ਦੇ ਦੂਜੀ ਵਾਰ ਰਾਸ਼ਟਰਪਤੀ ਵਜੋਂ ਹਲਫ਼ ਲਏ ਜਾਣ ਦੇ 10 ਦਿਨ ਪਹਿਲਾਂ ਆਉਣ ਵਾਲੇ ਨਾਟਕੀ ਫ਼ੈਸਲੇ ’ਤੇ ਸਾਰਿਆਂ ਦੀਆਂ ਨਜ਼ਰਾਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਸਜ਼ਾ ਸੁਣਾਏ ਬਿਨਾਂ ਕੇਸ ਬੰਦ ਕੀਤਾ ਜਾ ਸਕਦਾ ਹੈ।