ਦਿੜ੍ਹਬਾ ਦੇ ਪਿੰਡ ਰੋਗਲਾ ਤੋਂ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਦੋ ਦੋਸਤਾਂ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸਾ ਬਹੁਤ ਹੀ ਭਿਆਨਕ ਸੀ। ਦੋਵੇਂ ਦੋਸਤ ਇਕ ਕਾਰ ਵਿਚ ਸਵਾਰ ਹੋ ਕੇ ਆਪਣੇ ਪਿੰਡ ਨੂੰ ਵਾਪਸ ਪਰਤ ਰਹੇ ਸੀ ਪਰ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਨਾਲ ਹਾਦਸਾ ਵਾਪਰ ਗਿਆ ਜਿਸ ਵਿਚ ਦੋਵਾਂ ਦੀ ਮੌਤ ਹੋ ਗਈ।
ਮਾਮਲਾ ਦਿੜ੍ਹਬਾ ਦੇ ਪਿੰਡ ਰੋਗਲਾ ਤੋਂ ਸਾਹਮਣੇ ਆਇਆ ਜਿਥੇ ਦੋਵੇਂ ਨੌਜਵਾਨ ਕਾਰ ਵਿਚ ਸਵਾਰ ਹੋ ਕੇ ਘਰ ਪਰਤ ਰਹੇ ਸੀ ਤਾਂ ਰਸਤੇ ਵਿਚ ਹਾਦਸਾ ਵਾਪਰ ਗਿਆ।
ਦੋਵੇਂ ਨੌਜਵਾਨਾਂ ਵਿਚੋਂ ਇਕ ਦੇ ਭਰਾ ਦਾ ਜਨਮ ਦਿਨ ਸੀ ਜੋ ਵਿਦੇਸ਼ ਵਿਚ ਹੈ ਤੇ ਇਸੇ ਖੁਸ਼ੀ ਵਿਚ ਦੋਵੇਂ ਪਾਰਟੀ ਕਰ ਰਹੇ ਸਨ ਤੇ ਦੋਵੇਂ ਨੌਜਵਾਨ ਕਾਰ ਵਿਚ ਸਵਾਰ ਹੋ ਕੇ ਪਾਰਟੀ ਕਰਨ ਲਈ ਖਾਣ-ਪੀਣ ਦਾ ਸਮਾਨ ਲੈਣ ਲਈ ਜਾ ਰਹੇ ਸਨ।
ਦੋਵੇਂ ਨੌਜਵਾਨ ਪਿੰਡ ਦਿੜ੍ਹਬਾ ਜਾ ਰਹੇ ਸਨ ਤੇ ਦਿੜ੍ਹਬੇ ਤੋਂ ਆਪਣੇ ਪਿੰਡ ਰੋਗਲੇ ਵਾਪਸ ਪਰਤਦਿਆਂ ਇਕ ਕਿਲੋਮੀਟਰ ਪਹਿਲਾਂ ਹੀ ਇਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਇਕ ਕਿਲੋਮੀਟਰ ਪਿੱਛੇ ਪੁਲੀ ਦਾ ਕੰਮ ਚੱਲ ਰਿਹਾ ਹੈ ਜਿਥੇ ਹਾਦਸਾ ਵਾਪਰਿਆ।
ਪਿੰਡ ਵਾਸੀਆਂ ਨੇ ਪ੍ਰਸ਼ਾਸ ‘ਤੇ ਵੱਡੇ ਇਲਜ਼ਾਮ ਲਗਾਏ ਹਨ ਕਿ ਇਥੇ ਬਹੁਤ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਹੈ ਜਿਸ ਕਾਰਨ ਇਹ ਇਥੇ ਤਕਰੀਬਨ ਹਾਦਸੇ ਹੁੰਦੇ ਰਹਿੰਦੇ ਹਨ।ਪਿੰਡ ਰੋਗਲਾ ਦੇ ਇਹ ਦੋਵੇਂ ਨੌਜਵਾਨ ਰਹਿਣ ਵਾਲੇ ਸਨ ਤੇ ਇਨ੍ਹਾਂ ਦੀ ਉਮਰ 20-24 ਸਾਲ ਸੀ। ਇਹ ਵੀ ਖਬਰ ਹੈ ਕਿ ਦੋਵਾਂ ਵਿਚੋਂ ਇਕ ਨੌਜਵਾਨ ਨੇ ਕੁਝ ਸਮੇਂ ਤੱਕ ਵਿਦੇਸ਼ ਜਾਣਾ ਸੀ।