ਖੇਤਾਂ ਚ ਰਹਿੰਦੇ ਬਜੁਰਗ ਜੋੜੇ ਨਾਲ ਕੱਢ ਗਿਆ ਕੋਈ ਦੁਸ਼ਮਣੀ, ਬੇਰਹਿਮੀ ਨਾਲ ਕ+ਤ+ਲ

ਬਠਿੰਡਾ ਦੇ ਪਿੰਡ ਬਦਿਆਲਾ ਤੋਂ ਦੋਹਰੇ ਕਤਲ ਦੀ ਦਿਲ ਦਹਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਬੀਤੀ ਦੇਰ ਸ਼ਾਮ ਖੇਤਾਂ ਵਿੱਚ ਰਹਿੰਦੇ ਇੱਕ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਆਕਰੀ ਨੇ ਦੱਸਿਆ ਕਿ ਬਜ਼ੁਰਗ ਜੋੜਾ ਪਿੰਡ ਢਾਣੀ ‘ਚ ਬਾਹਰ ਇਕੱਲਾ ਰਹਿੰਦਾ ਸੀ ਜਦਕਿ ਉਨ੍ਹਾਂ ਦਾ ਲੜਕਾ ਬਾਹਰ ਕੰਮ ਕਰਦਾ ਹੈ ਅਤੇ ਇਕ ਬੇਟੀ ਵਿਆਹੀ ਹੋਈ ਹੈ। ਉਨ੍ਹਾਂ ਦਾ ਲੜਕਾ ਦੇਰ ਸ਼ਾਮ ਜੋੜੇ ਨੂੰ ਫੋਨ ਕਰ ਰਿਹਾ ਸੀ ਪਰ ਫੋਨ ਨਹੀਂ ਚੁੱਕਿਆ, ਜਿਸ ਕਾਰਨ ਉਸ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਇਸ ਸਾਰੀ ਘਟਨਾ ਦਾ ਪਤਾ ਲੱਗਿਆ।

ਮ੍ਰਿਤਕ ਜੋੜੇ ਦੀ ਪਛਾਣ ਗਿਆਸ ਸਿੰਘ ਤੇ ਅਮਰਜੀਤ ਕੌਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਉੱਚ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਕਤਲ ਕਿਸ ਨੇ ਅਤੇ ਕਿਉਂ ਕੀਤਾ? ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਿੰਡ ਵਾਸੀ ਗਿਆਨ ਸਿੰਘ ਨੇ ਦੱਸਿਆ ਕਿ ਮਿ੍ਤਕ ਜਰਨੈਲ ਸਿੰਘ ਪੁੱਤਰ ਭਜਨ ਸਿੰਘ ਅਤੇ ਉਸ ਦੀ ਪਤਨੀ ਜੁਗਿੰਦਰ ਕੌਰ ਲੰਬੇ ਸਮੇਂ ਤੋਂ ਇਕੱਲੇ ਹੀ ਪਿੰਡ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਇੱਕ ਬੇਟਾ ਵਿਦੇਸ਼ ਵਿੱਚ ਸਮੇਤ ਪਰਿਵਾਰ ਹੈ ਅਤੇ ਦੂਜਾ ਸੁਲਤਾਨਪੁਰ ਲੋਧੀ ਵਿਚ ਮੈਡੀਕਲ ਸਟੋਰ ਚਲਾਉਂਦਾ ਹੈ ਤੇ ਉਸ ਦੀ ਰਿਹਾਇਸ਼ ਵੀ ਸੁਲਤਾਨਪੁਰ ਵਿੱਚ ਹੈ।

ਉਨ੍ਹਾਂ ਦੱਸਿਆ ਕਿ ਬਜ਼ੁਰਗ ਮਾਤਾ ਜੋਗਿੰਦਰ ਕੌਰ ਰੋਜ਼ਾਨਾ ਆਪਣੇ ਘਰ ਦੇ ਸਾਹਮਣੇ ਬਣੀ ਹਵੇਲੀ ਵਿੱਚ ਪਸ਼ੂਆਂ ਦੀ ਦੇਖ ਭਾਲ ਲਈ ਜਾਂਦੀ ਸੀ ਪਰ ਅੱਜ ਜਦੋਂ ਸਵੇਰੇ 6 ਵਜੇ ਤੱਕ ਨਜ਼ਰ ਨਹੀਂ ਆਈ ਤਾਂ ਉਸ ਦੇ ਗੁਆਂਢ ਰਹਿੰਦੇ ਇੱਕ ਰਿਸ਼ਤੇਦਾਰ ਨੇ ਘਰ ਵੱਲ ਵੇਖਿਆ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਜਦੋਂ ਘਰ ਦੇ ਅੰਦਰ ਜਾ ਕੇ ਉਸ ਨੇ ਦੇਖਿਆ ਤਾਂ ਬਜ਼ੁਰਗ ਮਾਤਾ ਖੂਨ ਨਾਲ ਲੱਥ ਪੱਥ ਵਰਾਂਡੇ ਵਿੱਚ ਪਈ ਸੀ ਅਤੇ ਨੇੜੇ ਹੀ ਮੰਜੇ ’ਤੇ ਉਸ ਦਾ ਪਤੀ ਜਰਨੈਲ ਸਿੰਘ ਵੀ ਮਰਿਆ ਪਿਆ ਸੀ। ਦੋਵਾਂ ਦੇ ਮੂੰਹ ਉਪਰ ਉਨ੍ਹਾਂ ਦੇ ਘਰ ਵਿੱਚ ਪਈਆਂ ਝੋਨੇ ਦੀਆਂ ਬੋਰੀਆਂ ਰੱਖੀਆਂ ਹੋਈਆਂ ਸਨ।

ਉਨ੍ਹਾਂ ਦੱਸਿਆ ਕਿ ਪਿੰਡ ਵਾਲਿਆਂ ਨੂੰ ਸੂਚਨਾ ਦੇਣ ਉਪਰੰਤ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਪੁਲੀਸ ਅਤੇ ਮਿ੍ਤਕ ਦੇ ਬੇਟੇ ਬਲਵਿੰਦਰ ਸਿੰਘ ਨੂੰ ਫੋਨ ’ਤੇ ਸੂਚਨਾ ਦਿੱਤੀ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਹਫ਼ਤੇ ਆਪਣੇ ਮਾਤਾ ਪਿਤਾ ਨੂੰ ਮਿਲਣ ਆਊਂਦਾ ਸੀ ਅਤੇ ਉਨਾਂ ਨੂੰ ਸ਼ਹਿਰ ਰਹਿਣ ਲਈ ਵੀ ਕਹਿੰਦਾ ਸੀ ਪਰ ਉਹ ਕਹਿੰਦੇ ਸੀ ਕਿ ਉਹ ਪਿੰਡ ਹੀ ਰਹਿਣਗੇ। ਉਸ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।ਬਜ਼ੁਰਗ ਜੋੜੇ ਦਾ ਕਤਲ ਕਰਨ ਤੋਂ ਬਾਅਦ ਘਰ ਵਿੱਚ ਫਰੋਲਾ ਫਰਾਲੀ ਕੀਤੀ ਗਈ ਸੀ ਜੋ ਕਿ ਲੁੱਟ ਵੱਲ ਇਸ਼ਾਰਾ ਕਰ ਰਹੀ ਸੀ। ਇਸ ਸਬੰਧੀ ਡੀਐੱਸਪੀ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਅਤੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਤਲਾਂ ਨੇ ਮਿ੍ਤਕ ਜੋੜੇ ਦਾ ਤੇਜ਼ਧਾਰ ਸੁੂਏ ਨਾਲ ਕਤਲ ਕੀਤਾ ਹੈ ਕਿਉਂਕਿ ਦੋਹਾਂ ਦੇ ਸਿਰ ਦੇ ਪਿਛਲੇ ਪਾਸੇ ਗਲੇ ’ਤੇ ਸੁੂਏ ਦੇ ਨਿਸ਼ਾਨ ਹਨ। ਉਨ੍ਹਾਂ ਦੱਸਿਆ ਮਾਮਲੇ ਦੀ ਜਾਂਚ ਕਰਕੇ ਛੇਤੀ ਹੀ ਇਸ ਕਤਲ ਕਾਂਡ ਤੋਂ ਪਰਦਾ ਚੁੱਕਿਆ ਜਾਵੇਗਾ।

error: Content is protected !!