300 ਫੁੱਟ ਡੂੰਘੀ ਕੋਲੇ ਦੀ ਖਾਨ ’ਚ ਭਰਿਆ ਪਾਣੀ, 36 ਘੰਟਿਆਂ ਤੋਂ ਖਾਨ ‘ਚ ਫਸੇ 15 ਮਜ਼ਦੂਰ

ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿਚ ਉਮਰਾਂਗਸੋ ਵਿਚ 300 ਫ਼ੁਟ ਡੂੰਘੀ ਕੋਲੇ ਦੀ ਖਾਣ ਵਿਚ ਸੋਮਵਾਰ ਨੂੰ ਅਚਾਨਕ ਪਾਣੀ ਭਰ ਗਿਆ, ਜਿਸ ਨਾਲ 15 ਮਜ਼ਦੂਰ ਅੰਦਰ ਫਸ ਗਏ।

ਹੁਣ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣ ਲਈ ਭਾਰਤੀ ਫ਼ੌਜ ਤਾਇਨਾਤ ਕਰ ਦਿਤੀ ਗਈ ਹੈ। NDRF ਅਤੇ SDRF ਦੀਆਂ ਟੀਮਾਂ ਵੀ ਮਦਦ ਕਰ ਰਹੀਆਂ ਹਨ। ਅਸਾਮ ਦੇ ਮਾਈਨਿੰਗ ਮੰਤਰੀ ਕੌਸ਼ਿਕ ਰਾਏ ਮੌਕੇ ‘ਤੇ ਮੌਜੂਦ ਹਨ।

ਇੰਜਨੀਅਰ ਟਾਸਕ ਫ਼ੋਰਸ ਦੇ ਨਾਲ ਗੋਤਾਖੋਰ ਅਤੇ ਭਾਰਤੀ ਫ਼ੌਜ ਅਤੇ ਅਸਾਮ ਰਾਈਫ਼ਲਜ਼ ਦੀਆਂ ਮੈਡੀਕਲ ਟੀਮਾਂ ਬਚਾਅ ਵਿਚ ਸ਼ਾਮਲ ਹੋ ਗਈਆਂ ਹਨ। ਰਿਪੋਰਟਾਂ ਮੁਤਾਬਕ ਇਹ ਰੈਟ ਮਾਈਨਿੰਗ ਦੀ ਖਾਨ ਹੈ। ਇਸ ’ਚ 100 ਫ਼ੁਟ ਤਕ ਪਾਣੀ ਨਾਲ ਭਰ ਗਿਆ, ਜਿਸ ਨੂੰ ਦੋ ਮੋਟਰਾਂ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ।

ਦੀਮਾ ਹਸਾਓ ਜ਼ਿਲ੍ਹੇ ਦੇ ਐਸ.ਪੀ ਮਯੰਕ ਝਾਅ ਨੇ ਦਸਿਆ ਕਿ ਖਾਨ ਵਿਚ ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਚਸ਼ਮਦੀਦਾਂ ਦੇ ਬਿਆਨਾਂ ਅਨੁਸਾਰ ਅਚਾਨਕ ਪਾਣੀ ਆ ਗਿਆ, ਜਿਸ ਕਾਰਨ ਮਜ਼ਦੂਰ ਖਾਨ ਵਿਚੋਂ ਬਾਹਰ ਨਹੀਂ ਆ ਸਕੇ।

ਐਮਰਜੈਂਸੀ ਰਿਸਪਾਂਸ ਟੀਮ, ਸਥਾਨਕ ਅਧਿਕਾਰੀਆਂ ਅਤੇ ਮਾਈਨਿੰਗ ਮਾਹਿਰਾਂ ਦੀਆਂ ਟੀਮਾਂ ਨਾਲ ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ ਹਨ। ਖਾਨ ਵਿਚ ਫਸੇ ਮਜ਼ਦੂਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

error: Content is protected !!