ਨਾਜ਼ੁਕ ਚੱਲ ਰਹੀ ਡੱਲੇਵਾਲ ਦੀ ਸਿਹਤ, ਅਪੀਲ ਮੇਰਾ ਪਰਿਵਾਰ ਮਿਲਣ ਨਾ ਆਏ, ਮਰਨ ਤੋਂ ਬਾਅਦ ਨਾ ਕਰਿਓ ਸਸਕਾਰ

ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਕਾਫੀ ਨਾਜ਼ੁਕ ਹੈ। ਉਨ੍ਹਾਂ ਦੇ ਮਰਨ ਵਰਤ ਦਾ ਅੱਜ 44ਵਾਂ ਦਿਨ ਹੈ। ਉਨ੍ਹਾਂ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਅੱਜ ਡੱਲੇਵਾਲ ਨੇ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਇਥੋਂ ਤੱਕ ਕਿ ਡੱਲੇਵਾਲ ਸਾਬ੍ਹ ਨੂੰ ਮਿਲਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ। ਨਾ ਤਾਂ ਕੋਈ ਕੇਂਦਰ ਜਾਂ ਪੰਜਾਬ ਦੀ ਕਮੇਟੀ ਜਾਂ ਕੋਈ ਸਿਆਸੀ ਆਗੂ ਤੇ ਨਾ ਹੀ ਕੋਈ ਰਿਸ਼ਤੇਦਾਰ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਮਿਲ ਸਕਣਗੇ।

ਖਨੌਰੀ ਬਾਰਡਰ ‘ਤੇ ਮੌਜੂਦ ਕਾਕਾ ਕੋਟੜਾ ਨੇ ਦੱਸਿਆ ਕਿ ਡੱਲੇਵਾਲ ਨੇ ਡਾਕਟਰੀ ਚੈਕਅੱਪ ਕਰਨ ਤੋਂ ਇਨਕਾਰ ਇਸ ਲਈ ਕੀਤਾ ਕਿਉਂਕਿ ਵਾਰ-ਵਾਰ ਜਦੋਂ ਉਨ੍ਹਾਂ ਦੇ ਸਰੀਰ ਤੋਂ ਬੱਲਡ ਦੇ ਸੈਂਪਲ ਲਏ ਜਾ ਰਹੇ ਤਾਂ ਇਸ ਨਾਲ ਉਨ੍ਹਾਂ ਦੇ ਸਰੀਰ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਰਿਹਾ ਹੈ

ਕਿਉਂਕਿ ਕੁਝ ਨਾ ਖਾਣ ਕਰਕੇ ਉਨ੍ਹਾਂ ਦੇ ਸਰੀਰ ਵਿਚ ਬੱਲਡ ਨਹੀਂ ਬਣ ਰਿਹਾ ਤੇ ਉਲਟਾ ਟੈਸਟ ਦੇ ਨਾਂ ‘ਤੇ ਉਨ੍ਹਾਂ ਦੇ ਸਰੀਰ ਵਿਚੋਂ ਬਲੱਡ ਲਏ ਜਾਣ ਕਾਰਨ ਉਨ੍ਹਾਂ ਦੀ ਹਾਲਤ ਹੋਰ ਵੀ ਵਿਗੜਦੀ ਜਾ ਰਹੀ ਹੈ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਸਸਕਾਰ ਨਾ ਕਰੀਓ ਤੇ ਮੇਰੇ ਬਾਅਦ ਨਾਲ ਹੀ ਅਗਲੇ ਲੀਡਰ ਮੋਰਚੇ ‘ਤੇ ਬਿਠਾ ਦੇਣਾ। ਮੋਰਚਾ ਰੁਕਣਾ ਨਹੀਂ ਚਾਹੀਦਾ।

ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਸੋਮਵਾਰ ਰਾਤ ਡੱਲੇਵਾਲ ਦੀ ਤਬੀਅਤ ਜ਼ਿਆਦਾ ਵਿਗੜ ਗਈ ਸੀ। ਉਨ੍ਹਾਂ ਦਾ ਬਲੱਡ ਪ੍ਰੈਸ਼ਰ 77/45 ਤੇ ਪਲਸ ਰੇਟ 38 ਤੋਂ ਵੀ ਹੇਠਾਂ ਡਿੱਗ ਗਈ ਸੀ।

ਡਾਕਟਰਾਂ ਨੇ ਦੱਸਿਆ ਕਿ ਜਦੋਂ ਡੱਲੇਵਾਲ ਦੇ ਪੈਰਾਂ ਨੂੰ ਥੋੜ੍ਹਾ ਉਪਰ ਚੁੱਕਦੇ ਹਾਂ ਤਾਂ ਬਲੱਡ ਪ੍ਰੈਸ਼ਰ ਥੋੜ੍ਹਾ ਬਹੁਤ ਸਥਿਰ ਹੁੰਦਾ ਹੈ ਨਹੀਂ ਤਾਂ ਬਲੱਡ ਪ੍ਰੈਸ਼ਰ ਤੇ ਪਲਸ ਰੇਟ ਬਹੁਤ ਹੇਠਾਂ ਚਲੇ ਜਾਂਦੇ ਹਨ। ਉਨ੍ਹਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ।

error: Content is protected !!