ਖਨੌਰੀ ਧਰਨੇ ‘ਚ ਪਾਣੀ ਗਰਮ ਕਰਨ ਵਾਲਾ ਦੇਸੀ ਲੱਕੜਾਂ ਵਾਲਾ ਗੀਜਰ ਫਟਿਆ, ਇੱਕ ਨੌਜਵਾਨ ਝੁਲਸਿਆ

ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਅੱਜ ਇੱਕ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਵਿਚਾਲੇ ਹੁਣ ਇੱਕ ਮੰਦਭਾਗੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆਈ ਹੈ। ਇੱਥੇ ਧਰਨੇ ‘ਚ ਪਾਣੀ ਗਰਮ ਕਰਨ ਵਾਲਾ ਦੇਸੀ ਲੱਕੜਾਂ ਵਾਲਾ ਗੀਜਰ ਫੱਟ ਗਿਆ।

ਇਸ ਹਾਦਸੇ ਵਿੱਚ ਇੱਕ ਨੌਜਵਾਨ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਗੁਰਦਿਆਲ ਸਿੰਘ ਪੁੱਤਰ ਸੁਲੱਖਣ ਸਿੰਘ ਵਜੋਂ ਹੋਈ ਹੈ। ਨੌਜਵਾਨ ਸਮਾਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਗੁਰਦਿਆਲ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨੀ ਧਰਨੇ ਵਿਚ ਸ਼ਾਮਿਲ ਹੈ। ਅੱਜ ਬਾਰਡਰ ‘ਤੇ ਪਾਣੀ ਗਰਮ ਕਰਨ ਵਾਲਾ ਦੇਸੀ ਲੱਕੜਾਂ ਵਾਲਾ ਗੀਜਰ ਫੱਟਣ ਕਾਰਨ ਗੁਰਦਿਆਲ ਸਿੰਘ ਦਾ ਹੱਥ-ਪੈਰ ਬੁਰੀ ਤਰ੍ਹਾਂ ਝੁਲਸਿਆ ਗਿਆ।

ਇਸ ਹਾਦਸੇ ਤੋਂ ਬਾਅਦ ਤੁਰੰਤ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਪਟਿਆਲਾ ਦੇ ਸਮਾਣਾ ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

error: Content is protected !!