ਅਚਾਰ ਦੇ ਡੱਬੇ ‘ਚ ਅਫੀਮ ਪਾ ਕੇ ਭੇਜੀ ਕੈਨੇਡਾ, ਕੁੱਤਿਆਂ ਦੀ ਮਦਦ ਨਾਲ ਏਅਰਪੋਰਟ ‘ਤੇ ਫੜੀ ਗਈ

ਅਚਾਰ ਦੇ ਡੱਬੇ ‘ਚ ਅਫੀਮ ਪਾ ਕੇ ਭੇਜੀ ਕੈਨੇਡਾ, ਕੁੱਤਿਆਂ ਦੀ ਮਦਦ ਨਾਲ ਏਅਰਪੋਰਟ ‘ਤੇ ਫੜੀ ਗਈ

ਨਵੀਂ ਦਿੱਲੀ (ਵੀਓਪੀ ਬਿਊਰੋ) ਨਸ਼ਾ ਤਸਕਰ ਅੰਤਰਰਾਸ਼ਟਰੀ ਪੱਧਰ ਤੱਕ ਫੈਲੇ ਹੋਏ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਵਲੋਂ ਪੁਲਿਸ ਦੇ ਕੁੱਤਿਆਂ ਦੀ ਮਦਦ ਨਾਲ ਵੈਨਕੂਵਰ ਹਵਾਈ ਅੱਡੇ ‘ਤੇ ਇਕ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਇਹ ਅਫ਼ੀਮ ਅਚਾਰ ਵਾਲੇ ਡੱਬੇ ‘ਚੋਂ ਫੜੀ ਗਈ ਹੈ, ਜਿਸ ਦੀ ਕੌਮਾਂਤਰੀ ਮੰਡੀ ‘ਚ ਕੀਮਤ 13150 ਡਾਲਰ ਭਾਵ ਤਕਰੀਬਨ 7 ਲੱਖ 90 ਹਜ਼ਾਰ ਰੁਪਏ ਬਣਦੀ ਹੈ।

 

ਅਧਿਕਾਰੀਆਂ ਵਲੋਂ ਇਹ ਨਹੀਂ ਦੱਸਿਆ ਗਿਆ ਕਿ ਇਹ ਅਚਾਰ ਵਾਲਾ ਡੱਬਾ ਕਿਸ ਤੋਂ ਫੜਿਆ ਗਿਆ ਹੈ ਤੇ ਇਹ ਕਿੱਥੋਂ ਆਇਆ ਹੈ ਤੇ ਕਿੱਥੇ ਪਹੁੰਚਣਾ ਸੀ ਪਰ ਡੱਬੇ ਦੀ ਤਸਵੀਰ ‘ਤੇ ਅੰਗਰੇਜ਼ੀ ‘ਚ ‘ਮਿਕਸ ਪਿਕਲ’ ਤੇ ਹਿੰਦੀ ‘ਚ ‘ਮਿਕਸ ਅਚਾਰ’ ਲਿਖਿਆ ਹੋਇਆ ਹੈ।


ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਵਲੋਂ ਕੁਝ ਦਿਨ ਪਹਿਲਾ ‘ਚਵਨਪ੍ਰਾਸ਼’ ਦੇ ਡੱਬਿਆਂ ‘ਚ ਭਰ ਕੇ ਕੈਨੇਡਾ ਭੇਜੀ 2.2 ਕਿੱਲੋ ਅਫ਼ੀਮ ਇਕ ਕਮਰਸ਼ੀਅਲਸ਼ਿਪਮੈਂਟ’ ਵਿਚੋਂ ਗਰੇਟਰ ਟਰਾਂਟੋ ਇਲਾਕੇ ‘ਚੋਂ ਬਰਾਮਦ ਕੀਤੀ ਗਈ ਸੀ। ਇਸ ਦੌਰਾਨ ਸੀ.ਬੀ.ਐਸ.ਏ. ਅਧਿਕਾਰੀਆਂ ਨੇ ਬਲਿਊ ਵਾਟਰ ਬਰਿਜ ਪੋਰਟ ਤੋਂ 6.27 ਕਿੱਲੋ ਅਫ਼ੀਮ ਜ਼ਬਤ ਕੀਤੀ ਹੈ।

error: Content is protected !!