ਰਿਸ਼ਤੇ ‘ਚ ਰਹੇ, ਕੀਤਾ ਪ੍ਰੇਮਿਕਾ ਦਾ ਕਤਲ, 10 ਮਹੀਨੇ ਤੱਕ ਫ਼ਰਿੱਜ ‘ਚ ਰੱਖੀ ਲਾਸ਼, ਫਿਰ ਇੰਝ ਫੜਿਆ ਗਿਆ ਕਾਤਲ ਪ੍ਰੇਮੀ?

ਮੱਧ ਪ੍ਰਦੇਸ਼ ਦੇ ਦੇਵਾਸ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਔਰਤ ਦੀ ਲਾਸ਼ ਇਕ ਬੰਦ ਕਮਰੇ ‘ਚ ਰੱਖੇ ਫ਼ਰਿੱਜ ‘ਚੋਂ ਮਿਲੀ। ਔਰਤ ਦੀ 10 ਮਹੀਨੇ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਨੂੰ ਫ਼ਰਿੱਜ ਵਿਚ ਰੱਖਿਆ ਗਿਆ ਸੀ। ਉਹ ਮੁਲਜ਼ਮ ਨਾਲ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਸੀ। ਉਸ ਦਾ ਕਤਲ ਉਸ ਦੇ ਪ੍ਰੇਮੀ ਨੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸੀ।

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਵਿਚ ਸਾਥ ਦੇਣ ਵਾਲਾ ਉਸ ਦਾ ਸਾਥੀ ਇੱਕ ਹੋਰ ਜੁਰਮ ਵਿੱਚ ਰਾਜਸਥਾਨ ਦੀ ਜੇਲ ਵਿੱਚ ਬੰਦ ਹੈ। ਪੁਲਿਸ ਉਸ ਨੂੰ ਰਿਮਾਂਡ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਕਮਰੇ ਵਿਚੋਂ ਬੁਦਬੂ ਆਉਣ ਲੱਗੀ।  ਮਾਮਲਾ ਦੇਵਾਸ ਸ਼ਹਿਰ ਦੇ ਬਾਈਪਾਸ ਰੋਡ ‘ਤੇ ਸਥਿਤ ਵਰਿੰਦਾਵਨ ਧਾਮ ਕਾਲੋਨੀ ਦਾ ਹੈ। ਸ਼ੁੱਕਰਵਾਰ ਸਵੇਰੇ ਕਿਰਾਏਦਾਰ ਬਲਵੀਰ ਸਿੰਘ ਨੇ ਬੰਦ ਕਮਰੇ ‘ਚੋਂ ਬਦਬੂ ਆਉਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਮਰਾ ਖੋਲ੍ਹ ਕੇ ਫ਼ਰਿੱਜ ‘ਚੋਂ ਲਾਸ਼ ਬਰਾਮਦ ਕੀਤੀ।

ਐਫਐਸਐਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ ਅਤੇ ਸਬੂਤ ਇਕੱਠੇ ਕੀਤੇ। ਸ਼ੁੱਕਰਵਾਰ ਤੋਂ ਪਹਿਲਾਂ ਬੁੱਧਵਾਰ ਦੀ ਰਾਤ ਨੂੰ ਬਲਵੀਰ ਨੇ ਆਪਣੇ ਪਰਿਵਾਰ ਨਾਲ ਬੰਦ ਪਏ ਕਮਰੇ ਦਾ ਘਰ ਤਾਲਾ ਤੋੜ ਕੇ ਸਫ਼ਾਈ ਕੀਤੀ ਅਤੇ ਫ਼ਰਿੱਜ ਬੰਦ ਕਰ ਦਿੱਤਾ ਸੀ। ਫ਼ਰਿੱਜ ਬੁੱਧਵਾਰ ਰਾਤ ਤੋਂ ਬੰਦ ਸੀ ਜਿਸ ਕਾਰਨ ਇਸ ਵਿੱਚੋਂ ਬਦਬੂ ਆਉਣ ਲੱਗੀ। ਪੁਲਿਸ ਮੁਤਾਬਕ ਮਕਾਨ ਮਾਲਕ ਧੀਰੇਂਦਰ ਸ਼੍ਰੀਵਾਸਤਵ ਨੇ ਇਹ ਘਰ ਜੁਲਾਈ 2023 ‘ਚ ਸੰਜੇ ਪਾਟੀਦਾਰ ਨੂੰ ਕਿਰਾਏ ‘ਤੇ ਦਿੱਤਾ ਸੀ। ਸੰਜੇ ਨੇ ਜੂਨ 2024 ਵਿੱਚ ਘਰ ਖ਼ਾਲੀ ਕਰ ਦਿੱਤਾ, ਪਰ ਫ਼ਰਿੱਜ ਸਮੇਤ ਦੋ ਕਮਰਿਆਂ ਵਿੱਚ ਆਪਣਾ ਕੁਝ ਸਮਾਨ ਛੱਡ ਦਿੱਤਾ।

ਇਸ ਵਿੱਚ ਇੱਕ ਫ਼ਰਿੱਜ ਵੀ ਹੈ। ਜਿਥੇ ਔਰਤ ਦੀ ਲਾਸ਼ ਮਿਲੀ। ਇਸ ਦੌਰਾਨ ਸੰਜੇ ਇੱਥੇ ਆਉਂਦਾ-ਜਾਂਦਾ ਰਹਿੰਦਾ ਸੀ ਪਰ ਨਾ ਤਾਂ ਘਰ ਨੂੰ ਪੂਰੀ ਤਰ੍ਹਾਂ ਖਾਲੀ ਕਰ ਰਿਹਾ ਸੀ ਅਤੇ ਨਾ ਹੀ ਕਿਰਾਇਆ ਦੇ ਰਿਹਾ ਸੀ। ਹੁਣ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਜੈਨ ਤੋਂ ਗ੍ਰਿਫ਼ਤਾਰ ਕੀਤੇ ਗਏ ਸੰਜੇ ਪਾਟੀਦਾਰ ਨੇ ਦੱਸਿਆ ਕਿ ਉਹ ਪੰਜ ਸਾਲ ਤੋਂ ਪ੍ਰਤਿਭਾ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ।

ਪ੍ਰਤਿਭਾ ਨੂੰ ਤਿੰਨ ਸਾਲ ਤੱਕ ਉਜੈਨ ਵਿੱਚ ਰੱਖਣ ਤੋਂ ਬਾਅਦ ਉਹ ਦੋ ਸਾਲ ਪਹਿਲਾਂ ਉਸ ਨੂੰ ਦੇਵਾਸ ਲੈ ਆਇਆ। ਇੱਥੇ ਕਿਰਾਏ ‘ਤੇ ਮਕਾਨ ‘ਤੇ ਰਹਿ ਰਹੇ ਸਨ। ਸੰਜੇ ਨੇ ਦੱਸਿਆ ਕਿ ਜਨਵਰੀ 2024 ਤੋਂ ਪ੍ਰਤਿਭਾ ਨੇ ਉਸ ‘ਤੇ ਵਿਆਹ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਉਸ ਤੋਂ ਤੰਗ ਆ ਗਿਆ ਸੀ ਕਿਉਂਕਿ ਸੰਜੇ ਪਹਿਲਾਂ ਹੀ ਵਿਆਹਿਆ ਹੋਇਆ ਸੀ।ਮੁਲਜ਼ਮ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਵਿਨੋਦ ਦਵੇ, ਜੋ ਕਿ ਇੰਗੋਰੀਆ ਦਾ ਰਹਿਣ ਵਾਲਾ ਸੀ, ਨਾਲ ਮਿਲ ਕੇ ਉਸ ਦਾ ਕਤਲ ਕਰਨ ਦੀ ਯੋਜਨਾ ਬਣਾਈ। ਮਾਰਚ ਮਹੀਨੇ ਵਿੱਚ ਕਿਰਾਏ ਦੇ ਮਕਾਨ ਵਿੱਚ ਪ੍ਰਤਿਭਾ ਦਾ ਗਲਾ ਘੁੱਟ ਕੇ ਲਾਸ਼ ਨੂੰ ਫ਼ਰਿੱਜ ਵਿੱਚ ਰੱਖ ਦਿੱਤਾ ਗਿਆ ਸੀ। ਫ਼ਰਿੱਜ ਨੂੰ ਕੱਪੜੇ ਨਾਲ ਢੱਕ ਦਿੱਤਾ। ਸਾਮਾਨ ਰੱਖਣ ਤੋਂ ਬਾਅਦ ਕਮਰੇ ਨੂੰ ਤਾਲਾ ਲਗਾ ਦਿੱਤਾ ਸੀ।

error: Content is protected !!