Skip to content
Friday, January 17, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
January
17
ਹੁਣ ਇਸ ਨਵੇਂ ਵਾਇਰਸ ਨੇ ਮਚਾਈ ਦੁਨੀਆ ‘ਚ ਤਬਾਹੀ, 8 ਲੋਕਾਂ ਦੀ ਹੋਈ ਮੌ+ਤ
Ajab Gajab
Delhi
international
Latest News
National
ਹੁਣ ਇਸ ਨਵੇਂ ਵਾਇਰਸ ਨੇ ਮਚਾਈ ਦੁਨੀਆ ‘ਚ ਤਬਾਹੀ, 8 ਲੋਕਾਂ ਦੀ ਹੋਈ ਮੌ+ਤ
January 17, 2025
VOP TV
ਹੁਣ ਇਸ ਨਵੇਂ ਵਾਇਰਸ ਨੇ ਮਚਾਈ ਦੁਨੀਆ ‘ਚ ਤਬਾਹੀ, 8 ਲੋਕਾਂ ਦੀ ਹੋਈ ਮੌ+ਤ
Marbarg virus, latest news
ਤਨਜ਼ਾਨੀਆ (ਵੀਓਪੀ ਬਿਊਰੋ) ਐੱਚਐੱਮਪੀਵੀ ਵਾਇਰਸ ਕਾਰਨ ਹੋਏ ਹਾਲ ਹੀ ਦੇ ਕਹਿਰ ਤੋਂ ਬਾਅਦ, ਹੁਣ ਮਾਰਬਰਗ ਵਾਇਰਸ ਨੇ ਦੁਨੀਆ ਨੂੰ ਚਿੰਤਾ ’ਚ ਪਾ ਦਿਤਾ ਹੈ। ਤਨਜ਼ਾਨੀਆ ’ਚ ਇਸ ਖ਼ਤਰਨਾਕ ਵਾਇਰਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਿਲਊ.ਐੱਚ.ਓ.) ਨੇ ਇਸ ਘਟਨਾ ਨੂੰ ਬਹੁਤ ਗੰਭੀਰ ਦੱਸਿਆ ਹੈ ਅਤੇ ਇਸਨੂੰ ਕੌਮਾਂਤਰੀ ਸਿਹਤ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ। ਡਬਿਲਊ.ਐੱਚ.ਓ. ਦੇ ਅਧਿਕਾਰੀਆਂ ਨੇ ਮਾਰਬਰਗ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ ’ਤੇ ਜ਼ੋਰ ਦਿਤਾ ਹੈ।
ਮਾਰਬਰਗ ਵਾਇਰਸ ਇਕ ਦੁਰਲੱਭ ਪਰ ਘਾਤਕ ਵਾਇਰਸ ਹੈ, ਜੋ ਮਾਰਬਰਗ ਅਤੇ ਈਬੋਲਾ ਵਾਇਰਸ ਪਰਿਵਾਰ ਨਾਲ ਸਬੰਧਤ ਹੈ। ਇਹ ਵਾਇਰਸ ਮਨੁੱਖਾਂ ’ਚ ਗੰਭੀਰ ਅਤੇ ਘਾਤਕ ਖੂਨੀ ਬੁਖਾਰ ਦਾ ਕਾਰਨ ਬਣਦਾ ਹੈ। ਇਹ ਵਾਇਰਸ ਪਹਿਲੀ ਵਾਰ 1967 ’ਚ ਜਰਮਨੀ ਅਤੇ ਸਰਬੀਆ ’ਚ ਪ੍ਰਗਟ ਹੋਇਆ ਸੀ। ਇਹ ਚਮਗਿੱਦੜਾਂ ਤੋਂ ਮਨੁੱਖਾਂ ’ਚ ਫੈਲਦਾ ਹੈ ਅਤੇ ਫਿਰ ਸੰਕਰਮਿਤ ਵਿਅਕਤੀ ਦੇ ਸੰਪਰਕ ਰਾਹੀਂ ਦੂਜਿਆਂ ਤਕ ਪਹੁੰਚਦਾ ਹੈ।
ਮਾਰਬਰਗ ਵਾਇਰਸ ਨਾਲ ਸੰਕਰਮਿਤ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ’ਚ ਦਰਦ, ਉਲਟੀਆਂ, ਦਸਤ ਅਤੇ ਅੰਦਰੂਨੀ ਖੂਨ ਵਹਿਣ ਵਰਗੇ ਲੱਛਣ ਮਹਿਸੂਸ ਹੁੰਦੇ ਹਨ। ਇਹ ਵਾਇਰਸ ਇੰਨਾ ਘਾਤਕ ਹੈ ਕਿ ਇਸ ਦੇ ਸੰਕਰਮਣ ਨਾਲ ਮੌਤ ਦਰ 80% ਤਕ ਹੋ ਸਕਦੀ ਹੈ।
ਤਨਜ਼ਾਨੀਆ ’ਚ ਮਾਰਬਰਗ ਵਾਇਰਸ ਦੇ ਫੈਲਣ ਨੇ ਸਿਹਤ ਸੇਵਾਵਾਂ ਨੂੰ ਅਲਰਟ ’ਤੇ ਰੱਖ ਦਿਤਾ ਹੈ। ਹੁਣ ਤਕ 8 ਮੌਤਾਂ ਦੀ ਪੁਸ਼ਟੀ ਹੋ ਚੁਕੀ ਹੈ, ਅਤੇ ਕਈ ਹੋਰਾਂ ਦੇ ਸੰਕਰਮਿਤ ਹੋਣ ਦਾ ਖਦਸ਼ਾ ਹੈ। ਡਬਿਲਊ.ਐੱਚ.ਓ. ਟੀਮ ਤਨਜ਼ਾਨੀਆ ਪਹੁੰਚ ਗਈ ਹੈ ਅਤੇ ਵਾਇਰਸ ਦੇ ਫੈਲਣ ਨੂੰ ਕੰਟਰੋਲ ਕਰਨ ਅਤੇ ਪ੍ਰਭਾਵਤ ਲੋਕਾਂ ਦੇ ਇਲਾਜ ਲਈ ਉਪਾਅ ਕਰ ਰਹੀ ਹੈ। ਸੰਕਰਮਿਤ ਇਲਾਕਿਆਂ ’ਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਸਥਾਨਕ ਨਿਵਾਸੀਆਂ ਨੂੰ ਸੰਕਰਮਣ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਡਬਿਲਊ.ਐੱਚ.ਓ. ਦੇ ਅਨੁਸਾਰ, ਮਾਰਬਰਗ ਵਾਇਰਸ ਦਾ ਪ੍ਰਕੋਪ ਦੁਨੀਆ ਲਈ ਇਕ ਵੱਡੀ ਚੇਤਾਵਨੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਇਰਸ ਨਾ ਸਿਰਫ਼ ਤੇਜ਼ੀ ਨਾਲ ਫੈਲ ਸਕਦਾ ਹੈ, ਸਗੋਂ ਇਸ ਨਾਲ ਜਾਨ-ਮਾਲ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਡਬਿਲਊ.ਐੱਚ.ਓ. ਨੇ ਵਾਇਰਸ ਨੂੰ ਦੂਰ ਕਰਨ ਲਈ ਕੌਮਾਂਤਰੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿਤਾ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮਾਰਬਰਗ ਵਾਇਰਸ ਤੋਂ ਬਚਣ ਲਈ ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸੰਕਰਮਿਤ ਵਿਅਕਤੀ ਤੋਂ ਦੂਰੀ ਬਣਾਈ ਰੱਖੋ ਅਤੇ ਜੇਕਰ ਕੋਈ ਸ਼ੱਕੀ ਲੱਛਣ ਵਿਖਾ ਈ ਦਿੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ। ਸੰਕਰਮਿਤ ਖੇਤਰਾਂ ’ਚ ਜਾਣ ਤੋਂ ਬਚੋ ਅਤੇ ਚੌਕਸੀ ਬਣਾਈ ਰੱਖੋ।
Post navigation
ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਪਤੀ-ਪਤਨੀ ਤੇ ਜਵਾਕ ਆਏ ਚਪੇਟ ‘ਚ, PGI ਰੈਫਰ
ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਟਰੂਡੋ ਦਾ ਵੱਡਾ ਐਲਾਨ, ਕਿਹਾ- ਕਦੇ ਨਹੀਂ ਲੜਾਂਗਾ ਚੋਣਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us