ਪਿੰਡ ਦਾ ਸਰਪੰਚ ਵਾਹਨ ਚਾਲਕਾਂ ਕੋਲੋਂ ਧੱਕੇ ਨਾਲ ਕਰ ਰਿਹਾ ਵਸੂਲੀ, FIR ਦਰਜ ਹੋਈ ਤਾਂ ਕਹਿੰਦਾ-ਮੈਂ ਨਹੀਂ ਹੱਟਦਾ

ਪਿੰਡ ਦਾ ਸਰਪੰਚ ਵਾਹਨ ਚਾਲਕਾਂ ਕੋਲੋਂ ਧੱਕੇ ਨਾਲ ਕਰ ਰਿਹਾ ਵਸੂਲੀ, FIR ਦਰਜ ਹੋਈ ਤਾਂ ਕਹਿੰਦਾ-ਮੈਂ ਨਹੀਂ ਹੱਟਦਾ

ਵੀਓਪੀ ਬਿਊਰੋ-Patiala, maru, tax ਪਟਿਆਲਾ ਦੇ ਇੱਕ ਪਿੰਡ ਤੋਂ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦਾ ਸਰਪੰਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਿੰਡ ਵਿੱਚੋਂ ਨਿਕਲਣ ਵਾਲੇ ਵਾਹਨ ਚਾਲਕਾਂ ਦੇ ਕੋਲੋਂ ਟੈਕਸ ਵਸੂਲ ਕਰ ਰਿਹਾ ਹੈ। ਇਹ ਮਾਮਲਾ ਪਟਿਆਲਾ ਦੇ ਪਿੰਡ ਮਾੜੂ ਤੋਂ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜਦ ਇੱਕ ਵੀਡੀਓ ਵਾਇਰਲ ਹੋਈ ਤਾਂ ਇਹ ਮਾਮਲਾ ਸਾਰਿਆਂ ਦੇ ਧਿਆਨ ਵਿੱਚ ਆਇਆ, ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਉਕਤ ਸਰਪੰਚ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਹੁਣ ਪੁਲਿਸ ਨੇ ਉਕਤ ਮੁਲਜ਼ਮ ਦੇ ਘਰ ਰੇਡ ਵੀ ਕੀਤੀ ਹੈ, ਫਿਲਹਾਲ ਉਸ ਦੀ ਗ੍ਰਿਫਤਾਰੀ ਹੋਈ ਜਾਂ ਨਹੀਂ ਹੋਈ ਇਸ ਮਾਮਲੇ ਬਾਰੇ ਹਾਲੇ ਕੁਝ ਵੀ ਸਾਫ ਨਹੀਂ ਹੈ।

ਜਾਣਕਾਰੀ ਮੁਤਾਬਕ ਪਟਿਆਲਾ ਦੇ ਪਿੰਡ ਮਾੜੂ ਵਿਚ ਗੁੰਡਾ ਟੈਕਸ ਦੀ ਵਸੂਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਬਰੀ ਟੈਕਸ ਵਸੂਲੀ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਪਿੰਡ ਵਿਚੋਂ ਲੰਘਣ ਵਾਲੇ ਵਾਹਨਾਂ ਤੋਂ ਪਰਚੀ ਲਈ ਜਾ ਰਹੀ ਹੈ। ਜਿਸ ਦਾ ਇੱਕ ਵੀਡੀਓ ਵੀ ਸਹਾਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜਦ ਪੁਲਿਸ ਨੇ FIR ਦਰਜ ਕੀਤੀ ਤਾਂ ਵੀ ਸਰਪੰਚ ਕਹਿੰਦਾ ਕਿ ਉਹ ਤਾਂ ਵਸੂਲੀ ਕਰੇਗਾ ਹੀ।

ਪੁਲਿਸ ਦੇ ਧਿਆਨ ਵਿਚ ਆਉਣ ਮਗਰੋਂ ਕਾਰਵਾਈ ਕਰਨ ਤੋਂ ਬਾਅਦ ਸਰਪੰਚ ਸਣੇ 3 ਲੋਕਾਂ ‘ਤੇ ਉਗਰਾਹੀ ਦਾ ਪਰਚਾ ਦਰਜ ਕੀਤਾ ਗਿਆ ਹੈ। ਐੱਸ. ਐੱਸ. ਪੀ. ਪਟਿਆਲਾ ਨਾਨਕ ਸਿੰਘ ਦਾ ਕਹਿਣਾ ਹੈ ਕਿ ਜਬਰੀ ਟੈਕਸ ਵਸੂਲੀ ਦਾ ਮਾਮਲਾ ਧਿਆਨ ਵਿਚ ਆਉਣ ਮਗਰੋਂ ਜਾਂਚ ਕਰਕੇ ਸਰਪੰਚ ਸਣੇ 3 ਲੋਕਾਂ ‘ਤੇ ਉਗਰਾਹੀ ਦਾ ਪਰਚਾ ਦਰਜ ਕੀਤਾ ਗਿਆ ਹੈ। ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਜਨਤਕ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਦੋਬਾਰਾ ਇੰਝ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ ਅਤੇ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ।

 

 

error: Content is protected !!