ਜਲੰਧਰ (ਵੀਓਪੀ ਬਿਊਰੋ) ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, ਨੇ ਆਪਣੇ ਗ੍ਰੇਡ 12 ਦੇ ਵਿਦਿਆਰਥੀਆਂ ਨੂੰ ਭਾਵਨਾਵਾਂ, ਯਾਦਾਂ ਅਤੇ ਜਸ਼ਨਾਂ ਨਾਲ ਭਰੇ ਇੱਕ ਸ਼ਾਨਦਾਰ ਸਮਾਰੋਹ “ਹਸਤਾ- ਲਾ- ਵਿਸਤਾ” ਦੇ ਨਾਲ ਇੱਕ ਸ਼ਾਨਦਾਰ ਵਿਦਾਈ ਦਿੱਤੀ। ਇਸ ਸਮਾਗਮ ਵਿੱਚ ਸਤਿਕਾਰਯੋਗ ਪ੍ਰਬੰਧਕੀ ਮੈਂਬਰ ਸ਼੍ਰੀਮਤੀ ਸ਼ੈਲੀ ਬੌਰੀ (ਐਗਜ਼ੀਕਿਊਟਿਵ ਡਾਇਰੈਕਟਰ ਸਕੂਲਜ਼), ਸ਼੍ਰੀਮਤੀ ਅਰਾਧਨਾ ਬੌਰੀ (ਐਗਜ਼ੀਕਿਊਟਿਵ ਡਾਇਰੈਕਟਰ ਕਾਲਜ) ਅਤੇ ਡਾ: ਪਲਕ ਗੁਪਤਾ ਬੌਰੀ (ਡਾਇਰੈਕਟਰ ਸੀ.ਐੱਸ.ਆਰ.), ਸ਼੍ਰੀਮਤੀ ਗੁਰਵਿੰਦਰ ਕੌਰ (ਡਿਪਟੀ ਡਾਇਰੈਕਟਰ ਸਕੂਲ, ਅਕੈਂਡਮਿਕ ਅਤੇ ਇਗਜਾਮਿਨੇਸ਼ਨ), ਸ਼੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ ਕਲਚਰ ਅਫੇਅਰ ਸ), ਸ੍ਰੀ ਰਾਹੁਲ ਜੈਨ (ਡਿਪਟੀ ਡਾਇਰੈਕਟਰ ਸਕੂਲ ਅਤੇ ਕਾਲਜ), ਅਤੇ ਪ੍ਰਿੰਸੀਪਲ ਸ਼੍ਰੀ ਰਾਜੀਵ ਪਾਲੀਵਾਲ ਹਾਜ਼ਰ ਸਨ।
ਸਮਾਰੋਹ ਦੀ ਸ਼ੁਰੂਆਤ ਨਿੱਘੇ ਸੁਆਗਤ ਨਾਲ ਹੋਈ, ਇਸ ਤੋਂ ਬਾਅਦ ਆਊਟਗੋਇੰਗ ਬੈਚ ਨੂੰ ਅਲਵਿਦਾ ਕਹਿਣ ਲਈ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਈਵੈਂਟ ਦੀ ਖਾਸ ਗੱਲ ਮਾਡਲਿੰਗ ਸੈਗਮੈਂਟ ਸੀ, ਜਿੱਥੇ ਗ੍ਰੇਡ 12 ਦੇ ਵਿਦਿਆਰਥੀਆਂ ਨੇ ਆਪਣੀ ਖੂਬਸੂਰਤੀ ਅਤੇ ਸੁਹਜ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਡਾ. ਪਲਕ ਗੁਪਤਾ ਬੌਰੀ ਅਤੇ ਸ੍ਰੀਮਤੀ ਮਾਨਸੀ ਖੋਸਲਾ ਨੇ ਸਮਾਗਮ ਦੀ ਜੱਜਮੈਂਟ ਕੀਤੀ। ਇਸ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਅਲੱਗ ਅਲੱਗ ਉਪਾਧੀਆਂ ਦਿੱਤੀਆਂ ਗਈਆਂ। ਜਿਵੇਂ:-
ਮੁੰਡਿਆਂ ਵਿੱਚ
1. ਮਿਸਟਰ ਇੰਨੋਸੈਂਟ: ਅਭਿਨਵ
2. ਬੈਸਟ ਹੇਅਰ ਸਟਾਈਲ: ਅਗਮ ਜੈਨ
3. ਬੈਸਟ ਅਪੇਅਰੰਸ : ਅਰਸ਼ਿਤ
4. ਬੈਸਟ ਹੈਂਡਸਮ ਹੰਕ: ਰਣਵੀਰ
ਕੁੜੀਆਂ
1. ਮਿਸ ਇੰਨੋਸੈਂਟ: ਗੁਰਮੰਨਤ
2. ਬੈਸਟ ਹੇਅਰ ਸਟਾਈਲ:ਗੁਲਵੀਨ
3. ਬੈਸਟ ਅਪੇਅਰੰਸ : ਦਿਆ ਖੰਨਾ
4. ਬੈਸਟ ਹੈਂਡਸਮ ਹੰਕ: ਵੇਨੀਕਾ ਜੈਨ
ਇਸ ਮੌਕੇ ਤੇ ਯੋਗ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪਰਫੈਕਟ ਅਟੈਂਡਸ : ਸਮਾਇਰਾ ਅਤੇ ਜਪਲੀਨ ਕੌਰ
ਵੈਲ ਡਿਸਿਪਲੈਂਡ: ਰਿਜ਼ੁਲ ਵਰਮਾ ਅਤੇ ਅਦਿਤਿਆ ਗੋਇਲ,
ਵੈਲ ਗਰੂਮਡ :ਛਵੀ ਸੁਨੇਜਾ ਅਤੇ ਏਕਮਪ੍ਰੀਤ ਕੌਰ
ਕੰਪਿਊਟਰ ਮਾਈਸਟਰੋ: ਦਿਸ਼ਿਆ ਜੈਨ ਅਤੇ ਗੌਤਮ