ਜੇਠਾ ਲਾਲ ਨੂੰ ਮਿਲਣ ਪਹੁੰਚੇ MP ਚੰਨੀ, ਮੁਲਾਕਾਤ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪਾਈ

ਜੇਠਾ ਲਾਲ ਨੂੰ ਮਿਲਣ ਪਹੁੰਚੇ MP ਚੰਨੀ, ਮੁਲਾਕਾਤ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪਾਈ
ਵੀਓਪੀ ਬਿਊਰੋ- MP Channi, jaitha lal ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਮੁੰਬਈ ਦੌਰੇ ‘ਤੇ ਗਏ ਹੋਏ ਸਨ। ਇਸ ਦਾ ਉਹਨਾਂ ਨੇ ਕਈ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਿਆ ਅਤੇ ਕਈ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕੀਤੀ। ਅਜਿਹੇ ਵਿੱਚ ਹੀ ਉਹਨਾਂ ਦੀ ਫੋਟੋ ਜੋ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਈ ਹੋਈ ਹੈ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸੀਰੀਅਲ ਦੇ ਮੈਨ ਕਰੈਕਟਰ ਜੇਠਾ ਲਾਲ ਦੇ ਨਾਲ ਨਜ਼ਰ ਆ ਰਹੇ ਹਨ।
ਇਹ ਫੋਟੋ ਵਿੱਚ ਚਰਨਜੀਤ ਸਿੰਘ ਚੰਨੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਵੀ ਮੌਜੂਦ ਹੈ। ਇਹ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਦੌਰੇ ਦੌਰਾਨ ਚਰਨਜੀਤ ਸਿੰਘ ਚੰਨੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਸ਼ੂਟਿੰਗ ਦੇਖਣ ਪਹੁੰਚੇ ਸਨ ਅਤੇ ਇਸ ਦੌਰਾਨ ਉਹਨਾਂ ਨੇ ਕਾਫੀ ਕਲਾਕਾਰਾਂ ਦੇ ਨਾਲ ਮੁਲਾਕਾਤ ਕੀਤੀ, ਜਿਨਾਂ ਵਿੱਚੋਂ ਜੇਠਾ ਲਾਲ ਦੇ ਨਾਲ ਉਹਨਾਂ ਦੀ ਮੁਲਾਕਾਤ ਅਹਿਮ ਰਹੀ ਅਤੇ ਇਸ ਦੀ ਫੋਟੋ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ।

error: Content is protected !!