ਮੈਡੀਕਲ ਟਰੀਟਮੈਂਟ ਤੋਂ ਬਾਅਦ ਨਿਖਰਿਆ ਡੱਲੇਵਾਲ ਦਾ ਚਿਹਰਾ, ਕਿਹਾ-ਹਾਲੇ ਮਸਲਾ ਹੱਲ ਨਹੀਂ ਹੋਇਆ
ਖਨੌਰੀ (ਵੀਓਪੀ ਬਿਊਰੋ) Jagjit dallewal, farmer, latest news ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਕੱਲ੍ਹ ਮੈਡੀਕਲ ਟਰੀਟਮੈਂਟ ਲੈਣ ਲਈ ਹਾਂ ਕਰ ਦਿੱਤੀ ਸੀ। ਅੱਜ ਮੈਡੀਕਲ ਸੁਵਿਧਾ ਲੈਣ ਮਗਰੋਂ ਜਗਜੀਤ ਸਿੰਘ ਡੱਲੇਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਆਪਣੇ ਬਿਆਨ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਇੰਝ ਨਾ ਸੋਚਿਓ ਕਿ ਸੱਦਾ ਆ ਗਿਆ ਹੈ ਅਤੇ ਹੁਣ ਮਸਲਾ ਹੱਲ ਹੋ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਇਹ ਸੰਘਰਸ਼ ਕਾਫੀ ਲੰਬਾ ਚੱਲੇਗਾ। ਅੱਜ ਦੇ ਬਿਆਨ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਪਹਿਲਾਂ ਨਾਲੋਂ ਬਿਹਤਰ ਲੱਗ ਰਹੀ ਹੈ।
ਦੇਖਿਆ ਜਾਵੇ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਟਰੀਟਮੈਂਟ ਲੈਣੀ ਸ਼ੁਰੂ ਕੀਤੀ ਸੀ ਤਾਂ ਜੋ ਉਹ 14 ਫਰਵਰੀ ਦੀ ਕੇਂਦਰ ਸਰਕਾਰ ਨਾਲ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਹਿੱਸਾ ਲੈ ਸਕਣ ਅਤੇ ਆਪਣੀਆਂ ਮੰਗਾਂ ਕੇਂਦਰ ਸਰਕਾਰ ਦੇ ਕੋਲੋਂ ਮੰਨਵਾ ਸਕਣ।
ਤੁਹਾਨੂੰ ਦੱਸ ਦੇਈਏ ਕਿ ਡੱਲੇਵਾਲ ਨੇ ਖਾਣ-ਪੀਣ ‘ਤੇ ਵੀ ਬੋਲਿਆ ਕਿ ਸੰਗਤ ਦੇ ਦਬਾਅ ਕਰਕੇ ਮੈਂ ਟ੍ਰੀਟਮੈਂਟ ਸ਼ੁਰੂ ਕੀਤਾ ਸੀ ਤੁਸੀ ਤਕੜੇ ਰਹੋ ਮੋਰਚਾ ਜਿੱਤਾਂਗੇ ਸੰਗਤ ਨੇ ਦਬਾਅ ਬਣਾਇਆ ਸਿ ਕਿ ਅਸੀਂ ਵੀ ਖਾਣਾ ਪੀਣਾ ਛੱਡ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਮੋਰਚਾ ਫਤਿਹ ਕਰ ਕੇ ਹੀ ਆਪਣੇ ਘਰਾਂ ਨੂੰ ਵਾਪਸ ਜਾਣਗੇ।