ਪੰਜਾਬ ਪੁਲਿਸ ‘ਤੇ ਹਮਲਾ ਕਰਨ ਵਾਲੇ ‘ਤੇ UAPA ਦਾ ਪਾਇਆ ਕੇਸ

Punjab, police, attack, UAPA
ਵੀਓਪੀ ਬਿਊਰੋ – ਬੀਤੇਂ ਦਿਨੀਂ ਲੁਧਿਆਣਾ ‘ਚ ਕਾਰ ਖੋਹ ਦੇ ਮਾਮਲੇ ਵਿੱਚ ਛਾਪੇਮਾਰੀ ਕਰਨ ਗਈ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਗਿਆ ਸੀ। ਇਸ ਦੌਰਾਨ ਪੁਲਿਸ ਨੂੰ ਭਾਰੀ ਸੰਖਿਆ ਵਿੱਚ ਹਥਿਆਰ ਤੇ ਵਾਹਨ ਬਰਾਮਦ, ਹਮਲਾ ਕਰਨ ਵਾਲੇ ਇੱਕ ਦੋਸ਼ੀ ਵਿਰੁੱਧ ਯੂਏਪੀਏ ਐਕਟ ਤਹਿਤ ਵੀ ਮਾਮਲਾ ਹੈ ਦਰਜ।

ਬੀਤੇ ਦਿਨੀਂ ਲੁਧਿਆਣਾ ਵਿੱਚ ਹੋਏ ਕਾਰ ਖੋਹ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਗਈ ਪੁਲਿਸ ਟੀਮ ਉੱਪਰ ਜਗਰਾਉਂ ਦੇ ਪਿੰਡ ਕਮਾਲਪੁਰ ਹਮਲਾ ਕਰਨ ਵਾਲੇ ਦੋਸ਼ੀਆਂ ਕੋਲੋਂ ਪੁਲਿਸ ਨੂੰ ਭਾਰੀ ਸੰਖਿਆ ਵਿੱਚ ਤੇਜ਼ਧਾਰ ਹਥਿਆਰ ਤੇ ਵਾਹਨ ਬਰਾਮਦ ਹੋਏ ਹਨ। ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਖਿਲਾਫ ਯੂਏਪੀਏ ਐਕਟ ਤਹਿਤ ਮਾਮਲਾ ਵੀ ਦਰਜ ਹੈ। ਜ਼ਿਕਰਯੋਗ ਹੈ ਕਿ ਦੋਸ਼ੀਆਂ ਵੱਲੋਂ ਜਗਰਾਉਂ ਦੇ ਪਿੰਡ ਕਮਾਲਪੁਰ ਵਿਖੇ ਪੁਲਿਸ ਟੀਮ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਥਾਣਾ ਸਦਰ ਲੁਧਿਆਣਾ ਦੇ ਇੰਚਾਰਜ਼ ਅਤੇ ਚੌਂਕੀ ਮੋਰਾਡੋ ਦੇ ਇੰਚਾਰਜ਼ ਜਖਮੀ ਹੋਏ ਸਨ। ਥਾਣਾ ਮੁਖੀ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਸਨ ਜਦਕਿ ਚੌਕ ਇੰਚਾਰਜ਼ ਦੇ ਉੰਗਲਾਂ ਉਪਰ ਵੱਡੇ ਕੱਟ ਲੱਗੇ ਸਨ।


ਮਨਜਿੰਦਰ ਸਿੰਘ ਨੂੰ ਸਿਮਰਨਜੀਤ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨਾਂ ਦੇ ਕਬਜ਼ੇ ਵਿੱਚੋਂ ਖੋਹ ਕੀਤੇ ਵਾਹਨ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਜਿਸ ਵਿੱਚ 4 ਕਿਰਪਾਨਾ, 2 ਲੋਹੇ ਦੇ ਡੰਡੇ, 2 ਗੰਡਾਸਾ, ਸਮੇਤ ਕਈ ਛੋਟੇ ਤੇ ਤਰ ਹਥਿਆਰ, 3 ਮੋਟਰਸਾਈਕਲ, 2 ਕਾਰ, 1 ਛੋਟਾ ਹਾਥੀ, 1 ਕੈਂਟਰ ਬਰਾਮਦ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਦੋਸ਼ੀ ਅਕਸਰ ਹੀ ਵਾਹਨ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਕਾਬੂ ਕੀਤ ਗਏ ਦੋਸ਼ੀਆਂ ਉੱਪਰ ਕਈ ਅਪਰਾਧਕ ਮਾਮਲੇ ਦਰਜ ਹਨ ਜਦਕਿ ਪੁਲਿਸ ਟੀਮ ਉੱਪਰ ਹਮਲਾ ਕਰਨ ਵਾਲਾ ਸਿਮਰਨਜੀਤ ਸਿੰਘ ਉੱਪਰ ਇਸ ਤੋਂ ਪਹਿਲਾਂ ਹੀ ਯੂਏਪੀਏ ਤਹਿਤ ਮਾਮਲਾ ਦਰਜ ਹੈ।
