ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਆਇਆ ਯਮਰਾਜ, ਕਿਹਾ-ਸੁਧਰ ਜਾਓ ਨਹੀਂ ਤਾਂ…

ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਆਇਆ ਯਮਰਾਜ, ਕਿਹਾ-ਸੁਧਰ ਜਾਓ ਨਹੀਂ ਤਾਂ…

ਵੀਓਪੀ ਬਿਊਰੋ- Amritsar, Punjab, yamraj ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਲੋਕਾਂ ਨੂੰ ਯਮਰਾਜ ਨਜ਼ਰ ਆਇਆ। ਇਹ ਯਮਰਾਜ ਕੋਈ ਅਸਲੀ ਨਹੀਂ ਸੀ, ਜਦਕਿ ਇੱਕ ਨੌਜਵਾਨ ਕਲਾਕਾਰ ਨੇ ਯਮਰਾਜ ਦਾ ਰੂਪ ਧਾਰਿਆ ਹੋਇਆ ਸੀ। ਇਸ ਯਮਰਾਜ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਫੜ ਲਿਆ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਕੋਸ਼ਿਸ਼ ਨਹਿਰੂ ਯੁਵਾ ਕੇਂਦਰ ਅਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ।

ਦਰਅਸਲ, ਟ੍ਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਤੇ ਸੜਕੀ ਨਿਯਮਾਂ ਸਬੰਧੀ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਕੋਸ਼ਿਸ਼ ਵਿਚਾਲੇ ਮੰਗਲਵਾਰ ਨੂੰ ਇੱਕ ਕਲਾਕਾਰ ਯਮਰਾਜ ਦੀ ਪੁਸ਼ਾਕ ਵਿੱਚ ਸੜਕਾਂ ‘ਤੇ ਘੁੰਮਦਾ ਦੇਖਿਆ ਗਿਆ।

ਨੌਜਵਾਨ ਯਮਰਾਜ ਦੇ ਭੇਸ ‘ਚ ਆਇਆ ਅਤੇ ਜਿਨ੍ਹਾਂ ਨੇ ਹੈਲਮੇਟ ਨਹੀਂ ਪਹਿਨੇ ਸੀ, ਉਨ੍ਹਾਂ ਦੋਪਹੀਆ ਵਾਹਨ ਚਾਲਕਾਂ ਦੇ ਵਾਹਨਾਂ ‘ਤੇ ਬੈਠ ਗਿਆ। ਇਸ ਦੌਰਾਨ ਕਾਰ ਚਾਲਕ ਜਿਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ ਅਤੇ ਜੋ ਲੋਕ ਜ਼ੈਬਰਾ ਕਰਾਸਿੰਗ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਉਹਨਾਂ ਦੀ ਵੀ ਪਿਆਰ ਨਾਲ ਕਲਾਸ ਲਾ ਕੇ ਸਮਝਾ ਰਿਹਾ ਸੀ। ਯਮਰਾਜ ਰੂਪੀ ਕਲਾਕਾਰ ਨੇ ਸਾਰਿਆਂ ਨੂੰ ਇੱਕੋ ਗੱਲ ਕਹੀ ਕਿ ਜੇਕਰ ਤੁਸੀਂ ਇੱਥੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਤਾਂ ਮੈਂ ਤੁਹਾਨੂੰ ਚੁੱਕ ਕੇ ਲੈ ਜਾਵਾਂਗਾ ਅਤੇ ਤੁਹਾਨੂੰ ਸਮਝਾਵਾਂਗਾ।

ਯਮਰਾਜ ਦੀ ਭੂਮਿਕਾ ਨਿਭਾਉਣ ਵਾਲੇ ਪਰਮਜੀਤ ਸਿੰਘ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਜਾਨਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਚਲੇ ਜਾਂਦੀਆਂ ਹਨ। ਇਸਦਾ ਇੱਕੋ ਇੱਕ ਉਦੇਸ਼ ਇਨ੍ਹਾਂ ਹਾਦਸਿਆਂ ਨੂੰ ਰੋਕਣਾ ਹੈ।

ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਦਾ ਇਰਾਦਾ ਸਿਰਫ਼ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਹਾਦਸੇ ਹੁੰਦੇ ਹਨ ਅਤੇ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਂਦੇ ਹਨ।

error: Content is protected !!