ਸੈਫ ਨੂੰ ਹਸਪਤਾਲ ਲਿਜਾਣ ਵਾਲੇ ਆਟੋ ਡਰਾਈਵਰ ਨੂੰ ਮਿਲਿਆ 50 ਹਜ਼ਾਰ ਦਾ ਇਨਾਮ, ਮੀਕਾ ਕਹਿੰਦਾ-ਪਾਜੀ 11 ਲੱਖ ਤਾਂ ਕਰੋ

ਸੈਫ ਨੂੰ ਹਸਪਤਾਲ ਲਿਜਾਣ ਵਾਲੇ ਆਟੋ ਡਰਾਈਵਰ ਨੂੰ ਮਿਲਿਆ 50 ਹਜ਼ਾਰ ਦਾ ਇਨਾਮ, ਮੀਕਾ ਕਹਿੰਦਾ-ਪਾਜੀ 11 ਲੱਖ ਤਾਂ ਕਰੋ

ਮੁੰਬਈ (ਵੀਓਪੀ ਬਿਊਰੋ) Saif ali khan, driver, attack 15 ਜਨਵਰੀ ਦੀ ਰਾਤ ਨੂੰ ਸੈਫ ਅਲੀ ਖਾਨ ‘ਤੇ ਹੋਏ ਹਮਲੇ ਤੋਂ ਬਾਅਦ, ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ, ਹੁਣ ਸੈਫ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਵਾਪਸ ਆ ਗਏ ਹਨ।

ਇਸ ਦੌਰਾਨ, ਸੈਫ ਅਲੀ ਖਾਨ ਆਟੋ ਡਰਾਈਵਰ ਭਜਨ ਸਿੰਘ ਰਾਣਾ ਨੂੰ ਮਿਲੇ ਜੋ ਉਸਨੂੰ ਹਸਪਤਾਲ ਲੈ ਗਿਆ ਅਤੇ ਉਸਦਾ ਧੰਨਵਾਦ ਕੀਤਾ। ਇਹ ਵੀ ਐਲਾਨ ਕੀਤਾ ਗਿਆ ਸੀ ਕਿ ਡਰਾਈਵਰ ਨੂੰ ਇਨਾਮ ਵਜੋਂ ਵੱਡੀ ਰਕਮ ਦਿੱਤੀ ਜਾਵੇਗੀ।

ਭਜਨ ਸਿੰਘ ਰਾਣਾ ਨਾ ਸਿਰਫ਼ ਸੈਫ ਨੂੰ ਹਸਪਤਾਲ ਲੈ ਕੇ ਗਏ, ਸਗੋਂ ਇਸ ਦੌਰਾਨ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਕੋਈ ਪੈਸਾ ਵੀ ਨਹੀਂ ਲਿਆ। ਖ਼ਬਰਾਂ ਅਨੁਸਾਰ, ਸੈਫ ਨੇ ਉਸਦੀ ਮਦਦ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਉਸਨੂੰ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ।

ਇਸ ਦੌਰਾਨ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਬੋਲੀਵੁੱਡ ਸਿੰਗਰ ਮਿੱਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾ ਕੇ ਸੇਫਲੀ ਖਾਨ ਨੂੰ ਅਪੀਲ ਕੀਤੀ ਹੈਗੀ ਸੈਫ ਅਲੀ ਖਾਨ ਸਾਹਿਬ ਇਸ ਆਟੋ ਡਰਾਈਵਰ ਨੂੰ ਜਿਨਾਂ ਨੇ ਤੁਹਾਡੀ ਕੀਮਤੀ ਜਾਣਦੇ ਹੋਏ ਤੁਹਾਨੂੰ ਹਸਪਤਾਲ ਪਹੁੰਚਾਇਆ ਸੀ, ਇਸ ਨੂੰ ਘੱਟੋ ਘੱਟ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇ।

error: Content is protected !!