ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ 9ਵਾਂ ਗੀਤ ਰਿਲੀਜ਼, Lock ਦੇ ਕੁਝ ਮਿੰਟਾਂ ‘ਚ ਵੀ ਮਿਲੀਅਨਜ਼ ਵਿਊਜ਼

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ 9ਵਾਂ ਗੀਤ ਰਿਲੀਜ਼, Lock ਦੇ ਕੁਝ ਮਿੰਟਾਂ ‘ਚ ਵੀ ਮਿਲੀਅਨਜ਼ ਵਿਊਜ਼

ਵੀਓਪੀ ਬਿਊਰੋ-Sidhu moosewala, lock, song  ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਲਾਕ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਰਿਲੀਜ਼ ਹੁੰਦੇ ਹੀ ਕੁਝ ਮਿੰਟਾਂ ਵਿੱਚ ਹੀ ਮਿਲੀਅਨ ਵਿਊਜ਼ ਪਾਰ ਕਰ ਗਿਆ ਹੈ। ਸਿੱਧੂ ਮੂਸੇਵਾਲਾ ਦੇ ਫੈਨ ਇਸ ਗਾਣੇ ਨੂੰ ਵਾਰ ਵਾਰ ਸੁਣ ਰਹੇ ਨੇ।

ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਸਦਾ ਨੌਵਾਂ ਗਾਣਾ ਰਿਲੀਜ਼ ਹੋਇਆ ਹੈ, ਇਸ ਤੋਂ ਪਹਿਲਾਂ ਅੱਠ ਗਾਣੇ ਸਿੱਧੂ ਮੂਸੇਵਾਲੇ ਦੇ ਰਿਲੀਜ਼ ਹੋ ਚੁੱਕੇ ਨੇ ਅਤੇ ਇਸ ਦੇ ਨਾਲ ਹੀ ਸ਼ਾਇਦ ਇਹ ਭਾਰਤ ਦਾ ਪਹਿਲਾ ਅਜਿਹਾ ਗਾਇਕ ਹੋਵੇਗਾ ਜਿਸ ਦੇ ਮੌਤ ਤੋਂ ਬਾਅਦ ਇੰਨੇ ਜਿਆਦਾ ਗਾਣੇ ਰਿਲੀਜ਼ ਹੋਏ ਨੇ।

ਤੁਹਾਨੂੰ ਦੱਸ ਦਈਏ ਕਿ ਲੋਕ ਗੀਤ ਸਿੱਧੂ ਮੂਸੇਵਾਲਾ ਦੇ ਚੈਨਲ ‘ਤੇ ਹੀ ਰਿਲੀਜ਼ ਹੋਇਆ ਹੈ ਅਤੇ ਇਸ ਦਾ ਮਿਊਜਿਕ ਦਿ ਕਿਡ ਨੇ ਦਿੱਤਾ ਹੈ ਇਸ ਗਾਣੇ ਦੀ ਵੀਡੀਓ ਨਵਕਰਨ ਬਰਾੜ ਨੇ ਬਣਾਈ ਹੈ ਅਤੇ ਇਸ ਗਾਣੇ ਨੂੰ ਵੱਖ ਵੱਖ ਪਲੇਟਫਾਰਮ ਉੱਤੇ ਵੀ ਰਿਲੀਜ਼ ਕੀਤਾ ਗਿਆ ਹੈ।ਗੱਲ ਕੀਤੀ ਜਾਵੇ ਤਾਂ ਯੂਟਿਊਬ ‘ਤੇ ਵੀ ਇਸ ਗਾਣੇ ਨੇ ਕੁਝ ਮਿੰਟਾਂ ਵਿੱਚ ਹੀ ਲੱਖਾਂ ਤੋ ਪਾਰ ਵਿਊਜ਼ ਹੋ ਗਏ ਹਨ।

 

error: Content is protected !!