ਗੋਰੇ ਦਾ ਫੋਨ ਲੈਕੇ ਭੱਜੇ ਲੁਟੇਰੇ, ਪੁਲਿਸ ਨੇ ਕੁਝ ਘੰਟੇ ਚ ਕੀਤਾ ਬਰਾਮਦ, ਨੱਚਦਾ ਹੋਇਆ ਪਹੁੰਚਿਆ ਥਾਣੇ

ਇੰਗਲੈਂਡ ਤੋਂ ਭਾਰਤ ਪੰਜਾਬ ਘੁੰਮਣ ਆਏ ਇੱਕ ਵਿਦੇਸ਼ੀ ਦਾ ਫੋਨ ਖੋਹ ਲਿਆ ਗਿਆ, ਜਿਸ ਤੋਂ ਬਾਅਦ ਉਹ ਹੋਟਲ ਪਹੁੰਚਦਾ ਹੈ ਤਾਂ ਹੋਟਲ ਵੱਲੋਂ ਉਸ ਦੀ ਮਦਦ ਕਰਦੇ ਹੋਏ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਨੇ ਵਿਦੇਸ਼ੀ ਵਿਅਕਤੀ ਨੂੰ ਉਸ ਦਾ ਫੋਨ ਉਸ ਨੂੰ ਵਾਪਸ ਕਰ ਦਿੱਤਾ ਗਿਆ। ਵਿਦੇਸ਼ੀ ਵਿਅਕਤੀ ਇਸ ‘ਤੇ ਬਹੁਤ ਖੁਸ਼ ਸੀ। ਉਹ ਇੰਨਾ ਖੁਸ਼ ਸੀ ਕਿ ਨਚਦਾ ਹੋਇਆ ਥਾਣੇ ਪਹੁੰਚਿਆ।

ਲੁਧਿਆਣਾ ‘ਚ 5 ਦਿਨ ਪਹਿਲਾਂ ਬ੍ਰਿਟੇਨ ਤੋਂ ਆਏ ਵਿਦੇਸ਼ੀ ਨਾਗਰਿਕ ਦਾ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ ਸਨ। ਵਿਦੇਸ਼ੀ ਨਾਗਰਿਕ ਨੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਫੋਨ ਲੱਭ ਕੇ ਅੱਜ ਉਸ ਨੂੰ ਸੌਂਪ ਦਿੱਤਾ।

ਇੰਗਲੈਂਡ ਤੋਂ ਭਾਰਤ ਪੰਜਾਬ ਘੁੰਮਣ ਆਏ ਇੱਕ ਵਿਦੇਸ਼ੀ ਦਾ ਫੋਨ ਖੋਹ ਲਿਆ ਗਿਆ, ਜਿਸ ਤੋਂ ਬਾਅਦ ਉਹ ਹੋਟਲ ਪਹੁੰਚਦਾ ਹੈ ਤਾਂ ਹੋਟਲ ਵੱਲੋਂ ਉਸ ਦੀ ਮਦਦ ਕਰਦੇ ਹੋਏ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਨੇ ਵਿਦੇਸ਼ੀ ਵਿਅਕਤੀ ਨੂੰ ਉਸ ਦਾ ਫੋਨ ਉਸ ਨੂੰ ਵਾਪਸ ਕਰ ਦਿੱਤਾ ਗਿਆ। ਵਿਦੇਸ਼ੀ ਵਿਅਕਤੀ ਇਸ ‘ਤੇ ਬਹੁਤ ਖੁਸ਼ ਸੀ। ਉਹ ਇੰਨਾ ਖੁਸ਼ ਸੀ ਕਿ ਨਚਦਾ ਹੋਇਆ ਥਾਣੇ ਪਹੁੰਚਿਆ।

ਲੁਧਿਆਣਾ ‘ਚ 5 ਦਿਨ ਪਹਿਲਾਂ ਬ੍ਰਿਟੇਨ ਤੋਂ ਆਏ ਵਿਦੇਸ਼ੀ ਨਾਗਰਿਕ ਦਾ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ ਸਨ। ਵਿਦੇਸ਼ੀ ਨਾਗਰਿਕ ਨੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਫੋਨ ਲੱਭ ਕੇ ਅੱਜ ਉਸ ਨੂੰ ਸੌਂਪ ਦਿੱਤਾ।ਇਸ ਦੇ ਨਾਲ ਹੀ ਵਿਦੇਸ਼ੀ ਨਾਗਰਿਕ ਮੈਥਿਊ ਨੇ ਕਿਹਾ ਕਿ ਉਸ ਦਾ ਮੋਬਾਈਲ ਸੈਮਸੰਗ ਦਾ ਸੀ। ਅਚਾਨਕ ਬਦਮਾਸ਼ ਮੋਬਾਈਲ ਖੋਹ ਕੇ ਲੈ ਗਏ। ਘਟਨਾ ਦੇ ਤੁਰੰਤ ਬਾਅਦ ਜਦੋਂ ਮੈਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੇਰੀ ਪੂਰੀ ਮਦਦ ਕੀਤੀ। ਪੁਲਿਸ ਨੇ ਕਰੀਬ 4 ਤੋਂ 5 ਦਿਨਾਂ ਵਿੱਚ ਮੋਬਾਈਲ ਖੋਹਣ ਵਾਲੇ ਨੂੰ ਕਾਬੂ ਕਰ ਲਿਆ। ਮੈਂ ਪੁਲਿਸ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਾ ਹਾਂ।

ਉਸ ਨੇ ਕਿਹਾ ਕਿ ਮੇਰੇ ਫੋਨ ਵਿਚ ਮੇਰੇ ਈਮੇਲ, ਮੈਸੇਜ, ,ਫੋਟੋਆਂ ਆਦਿ ਸਨ। ਮੈਂ ਲੁਟੇਰੇ ਦੇ ਪਿੱਛੇ ਵੀ ਭਜਿਆ ਪਰ ਉਸ ਨੂੰ ਫੜ ਨਹੀਂ ਸਕਿਆ। ਮੈਨੂੰ ਨਹੀਂ ਲੱਗਦਾ ਸੀ ਕਿ ਮੇਰਾ ਫੋਨ ਮਿਲੇਗਾ ਪਰ ਪੰਜਾਬ ਪੁਲਿਸ ਨੇ ਮੇਰਾ ਫੋਨ ਲੱਭ ਦਿੱਤਾ। ਆਪਣੇ ਫੋਨ ਤੋਂ ਬਿਨਾਂ ਮੈਨੂੰ ਟ੍ਰੈਵਲ ਕਰਨਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਉਸ ਵਿਚ ਮੇਰੀ ਟਿਕਟ, ਲਾਇਸੈਂਸ ਤੇ ਸਾਰੀ ਜਾਣਕਾਰੀ ਫੋਨ ਵਿਚ ਸੀ। ਲੁਧਿਆਣੇ ਦੀ ਪੁਲਿਸ ਦਾ ਕੋਈ ਜਵਾਬ ਨਹੀਂ। ਮੈਂ ਪੰਜਾਬ ਪੁਲਿਸ ਤੋਂ ਬਹੁਤ ਖੁਸ਼ ਹਾਂ, ਮੇਰਾ ਉਸ ਨਾਲ ਬਹੁਤ ਚੰਗਾ ਤਜਰਬਾ ਰਿਹਾ।

error: Content is protected !!