ਠੰਢ ‘ਚ ਮਾਂਜਦੇ ਰਹੇ ਹੋਟਲ ‘ਚ ਭਾਂਡੇ, ਜਦੋਂ ਮੰਗੇ ਪੈਸੇ ਤਾਂ ਅਗਲਿਆਂ ਨੇ ਚਾੜ੍ਹਿਆ ਕੁੱਟਾਪਾ

ਠੰਢ ‘ਚ ਮਾਂਜਦੇ ਰਹੇ ਹੋਟਲ ‘ਚ ਭਾਂਡੇ, ਜਦੋਂ ਮੰਗੇ ਪੈਸੇ ਤਾਂ ਅਗਲਿਆਂ ਨੇ ਚਾੜ੍ਹਿਆ ਕੁੱਟਾਪਾ

ਅੰਮ੍ਰਿਤਸਰ (ਵੀਓਪੀ ਬਿਊਰੋ) Punjab, amritsar, crime

ਅੰਮ੍ਰਿਤਸਰ ਤੋਂ ਇੱਕ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਹੋਟਲ ਮਾਲਕਾਂ ‘ਤੇ ਇਲਜ਼ਾਮ ਲੱਗਾ ਹੈ ਕਿ ਉਨ੍ਹਾਂ ਨੇ ਠੰਢ ਵਿੱਚ ਕੰਮ ਤਾਂ ਕਰਵਾ ਲਿਆ ਪਰ ਕੰਮ ਕਰਨ ਵਾਲਿਆਂ ਨੂੰ ਪੈਸੇ ਨਹੀਂ ਦਿੱਤੇ। ਮਾਮਲਾ ਅੰਮ੍ਰਿਤਸਰ ਤੋ ਸਾਹਮਣੇ ਆਇਆ ਹੈ, ਜਿਥੇ ਹੌਟਲ ਵਿਚ ਕੰਮ ਕਰਨ ਵਾਲੇ ਸਟਾਫ ਵੱਲੋਂ ਹੋਟਲ ਮਾਲਕਾਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਗੁਹਾਰ ਲਗਾਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜਤ ਸਟਾਫ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋ ਇਕ ਨਾਮੀ ਹੋਟਲ ਵਿਚ ਬਰਤਨ ਸਾਫ ਕਰਨ ਦਾ ਕੰਮ ਕਰਦੇ ਹਨ ਪਰ ਉਹਨਾਂ ਨੂੰ ਹੋਟਲ ਮਾਲਕਾਂ ਵੱਲੋਂ ਲੋਕਡਾਉਨ ਤੋ ਬਾਅਦ ਤੋਂ ਹੀ ਪੈਸੇ ਨਹੀਂ ਦਿੱਤੇ ਜਾ ਰਹੇ। ਜੋ ਕਿ ਕੁਲ ਸਟਾਫ ਦੀ ਰਕਮ ਤਕਰੀਬਨ 15 ਤੋਂ 20 ਲੱਖ ਦੇ ਕਰੀਬ ਬਣੀ ਹੈ ਜੋ ਕਿ ਹੋਟਲ ਸਟਾਫ ਦੇ ਠੇਕੇਦਾਰਾਂ ਵੱਲੋਂ ਸਾਡੀ ਕਾਪੀ ਉਪਰ ਪੂਰਾ ਹਿਸਾਬ ਲਿਖ ਕੇ ਸਾਇਨ ਵੀ ਕੀਤੇ ਹਨ, ਜਿਸ ਸੰਬਧੀ ਅਸੀ ਜਦੋਂ ਪੈਸੇ ਲੈਣ ਗਏ ਤਾਂ ਹੋਟਲ ਮਾਲਿਕਾਂ ਵਲੋਂ ਬਾਊਸਰਾਂ ਨੂੰ ਕਹਿ ਸਾਡੀ ਕੁੱਟਮਾਰ ਕੀਤੀ ਗਈ ਹੈ ਅਤੇ ਜਿਸ ਸੰਬਧੀ ਜਦੋਂ ਅਸੀ ਥਾਣੇ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਹਾਂ ਤਾਂ ਸਾਡੀ ਕੋਈ ਵੀ ਸੁਣਵਾਈ ਨਹੀ ਕੀਤੀ ਜਾ ਰਹੀ ਹੈ ਅਸੀ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।

ਉਧਰ ਦੂਜੇ ਪਾਸੇ ਇਸ ਮਾਮਲੇ ਦੀ ਤਫਤੀਸ਼ ਕਰਨ ਵਾਲੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੇ ਕੋਲ ਇਸ ਸੰਬਧੀ ਸ਼ਿਕਾਇਤ ਆਈ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

error: Content is protected !!