ਕੈਨੇਡਾ ‘ਚ 2 ਹੋਰ ਪੰਜਾਬੀ ਨੌਜਵਾਨਾਂ ਦੀ ਮੌ+ਤ

ਕੈਨੇਡਾ ‘ਚ 2 ਹੋਰ ਪੰਜਾਬੀ ਨੌਜਵਾਨਾਂ ਦੀ ਮੌ+ਤ

ਟੋਰਾਂਟੋ (ਵੀਓਪੀ ਬਿਊਰੋ) Punjab, Canada, accident, death ਕੈਨੇਡਾ ਤੋਂ ਇੱਕ ਬੇਹੱਦ ਹੀ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋਵਾਂ ਨੌਜਵਾਨਾਂ ਦੀ ਮੌਤ ਹੋਈ ਹੈ। ਦੋਵਾਂ ਨੌਜਵਾਨਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰਾਂ ਵਿੱਚ ਸੱਥਰ ਵਿੱਛ ਗਏ ਹਨ।

ਮ੍ਰਿਤਕਾਂ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪੰਜਾਬ ਵਿੱਚ ਰੋਜ਼ਗਾਰ ਨਾ ਮਿਲਣ ਤੋਂ ਬਾਅਦ ਕੈਨੇਡਾ ਵਿੱਚ ਆਪਣੇ ਉੱਜਵਲ ਭਵਿੱਖ ਲਈ ਗਏ ਦੋਵਾਂ ਨੌਜਵਾਨਾਂ ਦੀ ਮੌਤ ਕਿਸੇ ਲਈ ਵੀ ਇੱਕ ਵੱਡਾ ਸਦਮਾ ਹੈ।

ਜਾਣਕਾਰੀ ਮੁਤਾਬਕ ਕੈਨੇਡਾ ਦੇ ਸ਼ਹਿਰ ਇਗਨੇਸ (ਓਨਟਾਰੀਓ) ਤੋਂ ਲਗਪਗ 50 ਕੁ ਕਿਲੋਮੀਟਰ ਦੂਰ ਹਾਈਵੇ 17 ‘ਤੇ ਬੀਤੇ ਦਿਨ ਹੋਏ ਆਹਮੋ-ਸਾਹਮਣੇ ਟਰੱਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਨਵਪ੍ਰੀਤ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ।

error: Content is protected !!