ਓਵਰਲੋਡ ਟਰੈਕਟਰ-ਟਰਾਲੀ ਨੇ ਕੁਚਲੇ ਬਾਈਕ ਸਵਾਰ ਪਤੀ-ਪਤਨੀ, ਮੌਕੇ ‘ਤੇ ਹੀ ਮੌ+ਤ

ਓਵਰਲੋਡ ਟਰੈਕਟਰ-ਟਰਾਲੀ ਨੇ ਕੁਚਲੇ ਬਾਈਕ ਸਵਾਰ ਪਤੀ-ਪਤਨੀ, ਮੌਕੇ ‘ਤੇ ਹੀ ਮੌ+ਤ

ਬਿਆਸ (ਵੀਓਪੀ ਬਿਊਰੋ) – Jalandhar, beas, accident, death

ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਪਿੰਡ ਚੀਮਾ ਬਾਠ ਨੇੜੇ ਇੱਕ ਇੱਟਾਂ ਦੀ ਭਰੀ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦਰਮਿਆਨ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਬਾਈਕ ਸਵਾਰ ਪਤੀ-ਪਤਨੀ ਜੋੜੇ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ਹੈ।

ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪੁੱਜੀ ਅਤੇ ਉਨ੍ਹਾਂ ਵਲੋਂ ਸਥਿਤੀ ਨੂੰ ਸਾਂਭਦੇ ਹੋਏ ਸੰਪਰਕ ਸੜਕ ਤੇ ਟਰੈਫਿਕ ਨੂੰ ਮੁੜ ਤੋਂ ਚਾਲੂ ਕੀਤਾ ਗਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਪਿੰਡ ਚੀਮਾ ਬਾਠ ਦੇ ਸਰਪੰਚ ਅਤੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਅਕਸਰ ਇਸ ਸੰਪਰਕ ਸੜਕ ਤੇ ਕਾਫੀ ਭਾਰੀ ਵਾਹਨ ਤੇਜ਼ ਰਫਤਾਰ ਦੇ ਵਿੱਚ ਚਲਦੇ ਹੋਏ ਨਜ਼ਰ ਆਉਂਦੇ ਹਨ।ਜਿਸ ਕਾਰਨ ਹਾਦਸੇ ਹੋਣ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ।

ਇਸ ਦੇ ਨਾਲ ਹੀ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਅਮਨਦੀਪ ਚੱਢਾ ਨੇ ਦੱਸਿਆ ਕਿ ਰਾਹੀਗਰ ਵੱਲੋਂ ਮਿਲੀ ਸੂਚਨਾ ਦੇ ਆਧਾਰ ਉੱਤੇ ਜਦ ਉਹ ਮੌਕੇ ਉੱਤੇ ਪੁੱਜੇ ਤਾਂ ਦੇਖਿਆ ਕਿ ਟਰੈਕਟਰ ਟਰਾਲੀ ਅਤੇ ਬਾਈਕ ਦੀ ਟੱਕਰ ਦਰਮਿਆਨ ਬਾਈਕ ਸਵਾਰ ਪਤੀ ਪਤਨੀ ਜੋੜੇ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਸਵੀਰ ਕੌਰ ਪਤਨੀ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਪਤੀ ਕੁਲਵੰਤ ਸਿੰਘ ਵਾਸੀ ਬੁਟਾਰੀ, ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਉਕਤ ਸੜਕ ਹਾਦਸੇ ਤੋਂ ਟਰੈਕਟਰ ਚਾਲਕ ਕਥਿਤ ਤੌਰ ਦੇ ਉੱਤੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਸਬੰਧੀ ਥਾਣਾ ਬਿਆਸ ਦੀ ਪੁਲਿਸ ਟੀਮ ਵੱਲੋਂ ਮੌਕੇ ਉੱਤੇ ਪੁੱਜ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!