ਬਲੈਰੋ ਦੇ ਟਾਇਰ ਥੱਲੇ ਆਇਆ ਡੇਢ ਸਾਲ ਦਾ ਮਾਸੂਮ, ਡਰਾਈਵਰ ਮੌਕੇ ਤੋਂ ਭੱਜਿਆ

ਬਲੈਰੋ ਦੇ ਟਾਇਰ ਥੱਲੇ ਆਇਆ ਡੇਢ ਸਾਲ ਦਾ ਮਾਸੂਮ, ਡਰਾਈਵਰ ਮੌਕੇ ਤੋਂ ਭੱਜਿਆ

ਲੁਧਿਆਣਾ (ਵੀਓਪੀ ਬਿਊਰੋ) Punjab, ludhiana, crime ਲੁਧਿਆਣਾ ਮਹਾਨਗਰ ‘ਚ ਪੈਂਦੇ ਅਸ਼ੋਕ ਨਗਰ ਵਿੱਚ ਡੇਢ ਸਾਲ ਦੇ ਮਾਸੂਮ ਦੀ ਬਲੈਰੋ ਦੇ ਟਾਇਰ ਥੱਲੇ ਆਉਣ ਨਾਲ ਮੌਤ ਹੋ ਗਈ ਹੈ। ਉੱਥੇ ਹੀ ਪੁਲਿਸ ਟੀਮ ਦੇ ਐੱਸਆਈ ਕਸ਼ਮੀਰ ਸਿੰਘ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਆਸ-ਪਾਸ ਦੇ ਇਲਾਕਾ ਨਿਵਾਸੀਆਂ ਦੇ ਦੱਸਣ ਮੁਤਾਬਕ ਇਲਾਕੇ ਵਿੱਚ ਨਮਕੀਨ ਬਣਾਉਣ ਵਾਲੀ ਫੈਕਟਰੀ ਹੈ, ਜਿਨ੍ਹਾਂ ਦਾ ਡਰਾਈਵਰ ਆਪਣੀ ਬਲੈਰੋ ਗੱਡੀ ਵਿੱਚ ਨਮਕੀਨ ਲੋਡ ਕਰਕੇ ਸਪਲਾਈ ਲਈ ਜਾਣ ਲੱਗਾ ਤਾਂ ਉਹ ਬਲੈਰੋ ਨੂੰ ਮੋੜ ਰਿਹਾ ਸੀ ਕਿ ਇੱਕ ਦਮ ਮਾਸੂਮ ਘਰ ‘ਚੋਂ ਬਾਹਰ ਆ ਗਿਆ ਤੇ ਗੱਡੀ ਦੇ ਕਨੈਕਟਰ ਸਾਈਡ ਟਾਇਰ ਥੱਲੇ ਆਉਣ ਨਾਲ ਉਸਦੀ ਮੌਤ ਹੋ ਗਈ।

ਇਸ ਤੋਂ ਬਾਅਦ ਡਰਾਈਵਰ ਇਸ ਮਾਮਲੇ ਨੂੰ ਦੇਖਦੇ ਹੋਏ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਐੱਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦੇਰ ਪਹਿਲਾਂ ਹੀ ਇਸ ਮਾਮਲੇ ਬਾਰੇ ਪਤਾ ਚੱਲਿਆ ਮੌਕੇ ‘ਤੇ ਆ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬਲੈਰੋ ਗੱਡੀ ਦੇ ਹੇਠ ਡੇਢ ਸਾਲ ਦੇ ਮਾਸੂਮ ਮੁਹੰਮਦ ਆਨੀਸ਼ ਦੀ ਮੌਤ ਹੋ ਗਈ ਹੈ। ਉਸ ਦੇ ਪਿਤਾ ਮੁਹੰਮਦ ਅਮੀਰ ਨੇ ਸ਼ਿਕਾਇਤ ‘ਤੇ ਮੌਕੇ ਦੀ ਜਾਂਚ ਕਰਕੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਨੇ ਦੱਸਿਆ ਕਿ ਇਹ ਪਰਿਵਾਰ ਪਰਵਾਸੀ ਹੈ ਤੇ ਇੱਥੇ ਕਿਰਾਏ ‘ਤੇ ਰਹਿੰਦੇ ਸਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

error: Content is protected !!