ਯਾਤਰੀਆਂ ਨਾਲ ਭਰੇ ਜਹਾਜ਼ ਨਾਲ ਟਕਰਾਇਆ ਫੌਜ ਦਾ ਹੈਲੀਕਾਪਟਰ, ਕਈ ਮੌ+ਤਾਂ 

ਯਾਤਰੀਆਂ ਨਾਲ ਭਰੇ ਜਹਾਜ਼ ਨਾਲ ਟਕਰਾਇਆ ਫੌਜ ਦਾ ਹੈਲੀਕਾਪਟਰ, ਕਈ ਮੌ+ਤਾਂ

Helicopter, plan, crash

ਵੀਓਪੀ ਬਿਊਰੋ- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਯਾਤਰੀ ਜਹਾਜ਼ ਅਤੇ ਇੱਕ ਫ਼ੌਜ ਦੇ ਹੈਲੀਕਾਪਟਰ ਦੀ ਟੱਕਰ ਹੋ ਗਈ। ਜਹਾਜ਼ ਵਿੱਚ ਬਹੁਤ ਸਾਰੇ ਯਾਤਰੀ ਸਵਾਰ ਸਨ; ਇਹ ਹਾਦਸਾ ਹਵਾਈ ਅੱਡੇ ਦੇ ਨੇੜੇ ਵਾਪਰਿਆ।

ਇਹ ਜਹਾਜ਼ ਅਮਰੀਕੀ ਸ਼ਹਿਰ ਕੈਨਸਸ ਸਿਟੀ ਤੋਂ ਵਾਸ਼ਿੰਗਟਨ ਆ ਰਿਹਾ ਸੀ। ਇਹ ਕੈਨੇਡਾ ਏਅਰ ਦਾ ਜਹਾਜ਼ ਸੀ। ਅਮਰੀਕੀ ਫ਼ੌਜ ਦਾ ਹੈਲੀਕਾਪਟਰ ਇੱਕ ਬਲੈਕਹਾਕ (H-60) ਸੀ। ਜਹਾਜ਼ ਹਾਦਸੇ ਤੋਂ ਬਾਅਦ ਪੋਟੋਮੈਕ ਨਦੀ ਵਿੱਚ ਖੋਜ ਅਤੇ ਬਚਾਅ ਕਾਰਜ ਜਾਰੀ ਹਨ।

ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਜਹਾਜ਼ ਰੀਗਨ ਹਵਾਈ ਅੱਡੇ ‘ਤੇ ਲੈਂਡਿੰਗ ਕਰਦੇ ਸਮੇਂ ਹੈਲੀਕਾਪਟਰ ਨਾਲ ਟਕਰਾ ਗਿਆ। ਇਸ ਦੌਰਾਨ, ਘਟਨਾ ਤੋਂ ਬਾਅਦ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਜਹਾਜ਼ ਅੱਗ ਦਾ ਗੋਲਾ ਬਣ ਗਿਆ ਅਤੇ ਟੈਕਸਾਸ ਦੇ ਸੈਨੇਟਰ ਟੇਡ ਕਰੂਜ਼ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ “ਅਸੀਂ ਜਾਣਦੇ ਹਾਂ ਕਿ ਮੌਤਾਂ ਹੋਈਆਂ ਹਨ,” ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੀਆਂ ਹੋਈਆਂ ਹਨ।

ਏਅਰਲਾਈਨ ਕੰਪਨੀ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਪੀਐਸਏ ਦੁਆਰਾ ਸੰਚਾਲਿਤ ਅਮਰੀਕਨ ਈਗਲ ਫਲਾਈਟ 5342 ਕੰਸਾਸ ਤੋਂ ਵਾਸ਼ਿੰਗਟਨ ਰੀਗਨ ਨੈਸ਼ਨਲ ਏਅਰਪੋਰਟ ਆ ਰਹੀ ਸੀ। ਉਹ ਕਰੈਸ਼ ਹੋ ਗਿਆ ਹੈ। ਫ਼ੌਜ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਇੱਕ ਹੈਲੀਕਾਪਟਰ ਹਾਦਸੇ ਵਿੱਚ ਸ਼ਾਮਲ ਸੀ। ਅਮਰੀਕਨ ਏਅਰਲਾਈਨਜ਼ ਦੀ ਵੈੱਬਸਾਈਟ ਦੇ ਅਨੁਸਾਰ, ਜੈੱਟ ਵੱਧ ਤੋਂ ਵੱਧ 65 ਯਾਤਰੀਆਂ ਨੂੰ ਲੈ ਜਾ ਸਕਦਾ ਹੈ

error: Content is protected !!