ਮਹਾਕੁੰਭ ‘ਚ ਇੱਕ ਵਾਰ ਫਿਰ ਲੱਗੀ ਅੱਗ, ਬੀਤੇ ਦਿਨੀਂ ਭਗਦੜ ਕਾਰਨ ਹੋਈ ਸੀ 40 ਲੋਕਾਂ ਦੀ ਮੌ+ਤ

ਮਹਾਕੁੰਭ ‘ਚ ਇੱਕ ਵਾਰ ਫਿਰ ਲੱਗੀ ਅੱਗ, ਬੀਤੇ ਦਿਨੀਂ ਭਗਦੜ ਕਾਰਨ ਹੋਈ ਸੀ 40 ਲੋਕਾਂ ਦੀ ਮੌ+ਤ

ਵੀਓਪੀ ਬਿਊਰੋ – Mahakumbh, accident, latest news ਪ੍ਰਯਾਗਰਾਜ ਮਹਾਕੁੰਭ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ ਅੱਗ ਲੱਗ ਗਈ। ਇਹ ਭਿਆਨਕ ਅੱਗ ਮਹਾਕੁੰਭ ਦੇ ਸੈਕਟਰ 22 ਵਿੱਚ ਲੱਗੀ। ਜਿਸ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਇਸ ਅੱਗ ਵਿੱਚ ਕਈ ਟੈਂਟ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਮਹਾਕੁੰਭ ਵਿੱਚ ਬੀਤੇ ਦਿਨੀ ਭਾਜੜ ਮੱਚ ਗਈ ਸੀ ਇਸ ਦੌਰਾਨ ਕਰੀਬ 40 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਵੱਡੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਸੀ ਇਸ ਦੌਰਾਨ ਯੂਪੀ ਸਰਕਾਰ ਦੇ ਮੁੱਖ ਮੰਤਰੀ ਯੋਗੀਨਾਥ ਅਦਿਤਿਆ ਨੇ ਕਿਹਾ ਸੀ ਕਿ ਉਹ ਮ੍ਰਿਤਕਾ ਦੇ ਪਰਿਵਾਰਾਂ ਨੂੰ 25-2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣਗੇ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਕਰਵਾਉਣਗੇ।

ਦਰਅਸਲ, ਇਹ ਅੱਗ ਮਹਾਕੁੰਭ ਦੇ ਸੈਕਟਰ 22 ਦੇ ਝੁਸੀ ਇਲਾਕੇ ਵਿੱਚ ਛਟਨੰਗ ਘਾਟ ਨੇੜੇ ਸਥਿਤ ਨਾਗੇਸ਼ਵਰ ਪੰਡਾਲ ਵਿੱਚ ਲੱਗੀ। ਇਸ ਅੱਗ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀਆਂ ਲਾਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

 


ਇਹ ਰਾਹਤ ਦੀ ਗੱਲ ਹੈ ਕਿ ਮਹਾਕੁੰਭ ਖੇਤਰ ਦੇ ਨਾਗੇਸ਼ਵਰ ਪੰਡਾਲ ਵਿੱਚ ਲੱਗੀ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਅੱਗ ਦੁਪਹਿਰ ਕਰੀਬ ਪੌਣੇ ਦੋ ਵਜੇ ਲੱਗੀ। ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚ ਕਈ ਟੈਂਟ ਸੜ ਕੇ ਸੁਆਹ ਹੋ ਗਏ ਹਨ। ਪੰਡਾਲ ਵਿੱਚ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ, ਉਹ ਸਮੇਂ ਸਿਰ ਪੰਡਾਲ ਤੋਂ ਬਾਹਰ ਆ ਗਏ ਸਨ। ਕਾਫ਼ੀ ਮਿਹਨਤ ਤੋਂ ਬਾਅਦ, ਫਾਇਰ ਬ੍ਰਿਗੇਡ ਨੇ ਕੁਝ ਮਿੰਟਾਂ ਵਿੱਚ ਅੱਗ ‘ਤੇ ਕਾਬੂ ਪਾ ਲਿਆ।

error: Content is protected !!