ਵਿਆਹ ਦੀਆਂ ਰੌਣਕਾਂ ‘ਚ ਚੋਰ ਦੀ ਬੱਲੇ-ਬੱਲੇ, ਸੋਨਾ ਤੇ ਨਗਦੀ ਨਾਲ ਭਰਿਆ ਪਰਸ ਲੈ ਕੇ ਫ਼ਰਾਰ ਹੋਇਆ ਚੋਰ

ਵਿਆਹ ਦੀਆਂ ਰੌਣਕਾਂ ‘ਚ ਚੋਰ ਦੀ ਬੱਲੇ-ਬੱਲੇ, ਸੋਨਾ ਤੇ ਨਗਦੀ ਨਾਲ ਭਰਿਆ ਪਰਸ ਲੈ ਕੇ ਫ਼ਰਾਰ ਹੋਇਆ ਚੋਰ

Punjab, amritsar, cctv, theft

ਵੀਓਪੀ ਬਿਊਰੋ – ਅੰਮ੍ਰਿਤਸਰ ਵਿਖੇ ਇੱਕ ਵਿਆਹ ਦੀਆਂ ਰੌਣਕਾਂ ਵਿੱਚ ਗੁਆਚੇ ਪਰਿਵਾਰ ਨਾਲ ਜੱਗੋਂ ਤੇਰਵੀਂ ਹੋ ਗਈ। ਇੱਥੇ ਇੱਕ ਵਿਆਹ ਸਮਾਗਮ ਵਿੱਚ ਚੋਰ ਨੇ ਸੋਨੇ ਅਤੇ ਨਗਦੀ ਨਾਲ ਭਰਿਆ ਪਰਸ ਚੋਰ ਚੋਰੀ ਕਰ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।

ਇਹ ਮਾਮਲਾ ਅੰਮ੍ਰਿਤਸਰ ਵੇਰਕਾ ਬਾਈਪਾਸ ਤੋਂ ਇੱਕ ਨਿੱਜੀ ਰਿਜੋਰਟ ਚੋਂ ਸਾਹਮਣੇ ਆਇਆ ਹੈ, ਜਿੱਥੇ ਕਿ ਬਰਾਤੀਆਂ ਦਾ ਪਰਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਥਾਣਾ ਵੱਲਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸ ਮਾਮਲੇ ਨੂੰ ਟਰੇਸ ਕਰਦੇ ਹੋਏ ਪਰਸ ਅਤੇ ਪਰਸ ਦੇ ਵਿੱਚ ਨਗਦੀ ਅਤੇ ਸੋਨੇ ਦੇ ਜੇਵਰਾਤ ਬਰਾਮਦ ਕਰਕੇ ਆਰੋਪੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਪੂਰਬੀ ਨੇ ਦੱਸਿਆ ਕਿ 12 ਜਨਵਰੀ ਨੂੰ ਥਾਣਾ ਵੱਲਾ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਮੈਰਿਜ ਪੈਲਸ ਦੇ ਵਿੱਚ ਬਰਾਤ ਦੇ ਵਿੱਚ ਦੋ ਅਣਪਛਾਤੇ ਨੌਜਵਾਨ ਆਏ ਅਤੇ ਉਨਾਂ ਨੇ ਮੌਕਾ ਦੇਖਦੇ ਹੋਏ ਬਰਾਤ ਦੇ ਵਿੱਚੋਂ ਹੀ ਇੱਕ ਲੇਡੀਜ ਪਰਸ ਚੋਰੀ ਕਰ ਲਿੱਤਾ ਅਤੇ ਲੇਡੀਜ ਪਰਸ ਚੋਰੀ ਕਰਨ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲੇ ਤੇ ਟੈਕਨੀਕਲ ਤਰੀਕੇ ਨਾਲ ਇਹ ਪਤਾ ਲੱਗਿਆ ਕਿ ਉਹ ਨੌਜਵਾਨ ਮੋਹਾਲੀ ਪਟਿਆਲਾ ਏਰੀਆ ਵਿੱਚ ਜਾ ਲੁਕੇ ਹਨ, ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਪਟਿਆਲੇ ਏਰੀਏ ਚੋਂ ਗਿਰਫਤਾਰ ਕੀਤਾ।

ਪੁਲਿਸ ਨੇ ਦੱਸਿਆ ਕਿ ਇਹ ਮੱਧ ਪ੍ਰਦੇਸ਼ ਦੇ ਇੱਕ ਪਿੰਡ ਦੇ ਰਹਿਣ ਵਾਲੇ ਹਨ ਅਤੇ ਮੱਧ ਪ੍ਰਦੇਸ਼ ਦੇ ਉਸ ਪਿੰਡਾਂ ਦੇ ਵਿੱਚ ਲੋਕਾਂ ਦਾ ਇਹੀ ਕੰਮ ਹੈ ਕਿ ਉਹ ਮੈਰਿਜ ਪੈਲਸਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਪੁਲਿਸ ਦੀ ਇੱਕ ਟੀਮ ਮੱਧ ਪ੍ਰਦੇਸ਼ ਵੀ ਗਈ ਸੀ। ਅਤੇ ਉੱਥੋਂ ਹੀ ਬੜੇ ਹੀ ਸਾਵਧਾਨੀ ਨਾਲ ਇਸ ਇਨਵੈਸਟੀਗੇਸ਼ਨ ਨੂੰ ਪੂਰਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਦੇ ਕੋਲੋਂ 20 ਤੋਲੇ ਸੋਨਾ ਅਤੇ ਇਕ ਲੱਖ ਰੁਪਏ ਦੇ ਕਰੀਬ ਕੈਸ਼ ਬਰਾਮਦ ਹੋਇਆ ਹੈ।

error: Content is protected !!