ਸ਼ਹੀਦ ਮਲਕੀਤ ਸਿੰਘ ‘ਤੇ ਮਾਣ ਮਹਿਸੂਸ ਕਰਦਿਆਂ 5 ਸਾਲਾਂ ਮਾਸੂਮ ਧੀ ਨੇ ਮਾਰਿਆ ਸੈਲੂਟ ਤਾਂ ਹਰ ਅੱਖ ‘ਚੋਂ ਟੱਪਕਿਆ ਹੰਝੂ

ਸ਼ਹੀਦ ਮਲਕੀਤ ਸਿੰਘ ‘ਤੇ ਮਾਣ ਮਹਿਸੂਸ ਕਰਦਿਆਂ 5 ਸਾਲਾਂ ਮਾਸੂਮ ਧੀ ਨੇ ਮਾਰਿਆ ਸੈਲੂਟ ਤਾਂ ਹਰ ਅੱਖ ‘ਚੋਂ ਟੱਪਕਿਆ ਹੰਝੂ

ਗੁਰਦਾਸਪੁਰ Punjab, gurdaspur, shaheed (ਵੀਓਪੀ ਬਿਊਰੋ)

ਦਸ ਦਿਨ ਪਹਿਲਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਫੌਜ ਦੀ ਐੱਫ.ਓ.ਡੀ. ਯੂਨਿਟ ਦੇ ਹੌਲਦਾਰ ਮਲਕੀਤ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਦੀ ਪ੍ਰਧਾਨਗੀ ਹੇਠ ਕਲਾਨੌਰ ਕਸਬੇ ਦੀ ਦਾਣਾ ਮੰਡੀ ਵਿਖੇ ਹੋਇਆ। ਇਸ ਦੌਰਾਨ ਸ਼ਹੀਦ ਦੀ 5 ਸਾਲਾਂ ਮਾਸੂਮ ਬੱਚੀ ਦੀਆਂ ਅੱਖਾਂ ਵੀ ਨਮ ਸਨ ਅਤੇ ਉਸ ਨੇ ਆਪਣੇ ਪਿਤਾ ‘ਤੇ ਮਾਣ ਮਹਿਸੂਸ ਕਰਦੇ ਹੋਏ ਸੈਲਿਊਟ ਮਾਰਿਆ ਤਾਂ ਹਰ ਅੱਖ ਨਮ ਹੋ ਗਈ।

ਇਸ ਵਿੱਚ ਸੇਵਾਮੁਕਤ ਲੈਫਟੀਨੈਂਟ ਜਨਰਲ ਜੇ. ਐੱਸ. ਢਿੱਲੋਂ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸਭ ਤੋਂ ਪਹਿਲਾਂ ਰਾਗੀ ਜਥੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਬੈਰਾਗਮਈ ਕੀਰਤਨ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ |

ਸਮਾਗਮ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਜੇ. ਐੱਸ. ਢਿੱਲੋਂ ਨੇ ਕਿਹਾ ਕਿ ਪੰਜਾਬ ਸੂਰਬੀਰਾਂ ਦੀ ਧਰਤੀ ਹੈ, ਜਿਸ ਦੇ ਹਰ ਕਣ ਵਿੱਚ ਕੁਰਬਾਨੀ ਦਾ ਜਜ਼ਬਾ ਹੈ ਜਦੋਂ ਵੀ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਪੈਦਾ ਹੋਇਆ ਹੈ ਤਾਂ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਇਸ ਦੇ ਬਹਾਦਰ ਸੈਨਿਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਫੌਜ ਵਿਚ ਭਰਤੀ ਹੋਣਾ ਕੋਈ ਨੌਕਰੀ ਨਹੀਂ ਸਗੋਂ ਦੇਸ਼ ਦੀ ਸੇਵਾ ਦਾ ਸਭ ਤੋਂ ਵਧੀਆ ਸਾਧਨ ਹੈ। ਜਨਰਲ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀਆਂ ਪਿਛਲੀਆਂ ਚਾਰ ਪੀੜ੍ਹੀਆਂ ਫੌਜ ਵਿੱਚ ਰਹੀਆਂ ਹਨ ਅਤੇ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਇਸ ਸੰਸਥਾ ਦਾ ਹਿੱਸਾ ਰਿਹਾ ਹਾਂ।

ਉਨ੍ਹਾਂ ਕਿਹਾ ਕਿ ਹਰ ਫੌਜੀ ਦੀ ਜ਼ਿੰਦਗੀ ਦੇਸ਼ ਲਈ ਹੈ ਪਰ ਇਸ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ, ਕਿਉਂਕਿ ਸ਼ਹੀਦੀ ਪੰਜ ਸਾਲ ਦੀ ਲੜਕੀ ਵੀ ਹੈ। ਸ਼ਹੀਦ ਪਰਿਵਾਰ ਸੁਰੱਖਿਆ ਪਰਿਸ਼ਦ ਸ਼ਹੀਦ ਦੇ ਪਰਿਵਾਰ ਨੂੰ ਉਸ ਦੇ ਹੱਕ ਦੁਆਉਣ ਲਈ ਹਰ ਸਮੇਂ ਉਸ ਦੇ ਨਾਲ ਖੜ੍ਹਾ ਰਹੇਗਾ।

error: Content is protected !!