51 ਸਾਲ ਦੀ ਉਮਰ ‘ਚ ਸਿੱਖ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ‘ਤੇ ਲਹਿਰਾਇਆ ਕੇਸਰੀ ਨਿਸ਼ਾਨ ਸਾਹਿਬ, SGPC ਨੇ ਕੀਤਾ ਸਨਮਾਨ

51 ਸਾਲ ਦੀ ਉਮਰ ‘ਚ ਸਿੱਖ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ‘ਤੇ ਲਹਿਰਾਇਆ ਕੇਸਰੀ ਨਿਸ਼ਾਨ ਸਾਹਿਬ, SGPC ਨੇ ਕੀਤਾ ਸਨਮਾਨ

ਵੀਓਪੀ ਬਿਊਰੋ – ਫਤਿਹਗੜ੍ਹ ਸਾਹਿਬ Sikh on mount Everest, Punjab

ਬੀਤੇ ਦਿਨੀਂ ਸਿੱਖ ਸ਼ਖਸ 51 ਸਾਲਾਂ ਮਲਕੀਅਤ ਸਿੰਘ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ‘ਤੇ ਚੜ੍ਹਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਾਊਂਟ ਐਵਰੇਸਟ ‘ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਅਤੇ ਬੋਲੇ ਸੋ ਨਿਹਾਲ ਤੇ ਜੈਕਾਰੇ ਛੱਡੇ। ਇਸ ਤੋਂ ਬਾਅਦ ਪੂਰੀ ਸਿੱਖ ਕੌਮ ਮਲਕੀਤ ਸਿੰਘ ‘ਤੇ ਮਾਣ ਮਹਿਸੂਸ ਕਰ ਰਹੀ ਹੈ।

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬੋੜ ਦੇ ਜੰਮਪਲ ਤੇ ਨਿਊਜ਼ੀਲੈਂਡ ਨਿਵਾਸੀ 53 ਸਾਲਾ ਮਲਕੀਅਤ ਸਿੰਘ ਵੱਲੋਂ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕੀਤੀ ਗਈ। ਕੇਸਰੀ ਨਿਸ਼ਾਨ ਝਲਾਉਣ ਵਾਲੇ ਪਹਿਲੇ ਗੁਰਸਿੱਖ ਮਲਕੀਅਤ ਸਿੰਘ ਵਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਮਾਊਂਟ ਐਵਰੈਸਟ ਤੇ ਚੜਾਈ ਕਰਨ ਮੌਕੇ ਇਸਤੇਮਾਲ ਕੀਤੀ ਆਪਣੀ 10 ਹਜ਼ਾਰ ਡਾਲਰ ਕੀਮਤ ਵਾਲੀ ਕਿੱਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿੱਚ ਦਾਨ ਕੀਤੀ। ਮਲਕੀਅਤ ਸਿੰਘ ਵਲੋਂ ਕੀਤੇ ਇਸ ਉਪਰਾਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵਲੋਂ ਸ਼ਲਾਘਾ ਵੀ ਕੀਤੀ ਗਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਸਿੱਖ ਦੇ ਵੱਲੋਂ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਕੇ ਉਸ ਤੇ ਕੇਸਰੀ ਝੰਡਾ ਝੁਲਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਮਲਕੀਅਤ ਸਿੰਘ ਵੱਲੋਂ ਐਵਰੈਸਟ ਦੀ ਚੋਟੀ ਸਰ ਕਰਨ ਦੌਰਾਨ ਜੋ ਜੈਕਟਾਂ ਪਾਈਆਂ ਗਈਆਂ ਸਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਡੋਨੇਟ ਕੀਤਾ ਗਿਆ ਹੈ। ਜਿਸ ਨੂੰ ਸ਼ੀਸ਼ੇ ਦੇ ਵਿੱਚ ਜੜ ਕੇ ਲੋਕਾਂ ਨੂੰ ਪ੍ਰੇਰਨਾ ਦਾਇਕ ਲਈ ਬਣਾਇਆ ਜਾਵੇਗਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਲਕੀਅਤ ਸਿੰਘ ਨੇ ਕਿਹਾ ਕਿ ਮੇਰੇ ਮਨ ਦੀ ਤਮੰਨਾ ਸੀ ਕੀ ਵਾਹਿਗੁਰੂ ਨੇ ਜੋ ਮਾਨ ਮੈਨੂੰ ਬਖਸ਼ਿਆ ਹੈ ਇਸ ਤੋਂ ਹੋਰ ਗੁਰ ਸਿੱਖ ਉਤਸਾਹ ਹੋਣ ਲਈ ਵਰਤਿਆ ਜਾਵੇ । ਉਹਨਾਂ ਨੇ ਦੱਸਿਆ ਕਿ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਦੌਰਾਨ ਉਹਨਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਤਰ੍ਹਾਂ ਕਿ ਉੱਥੇ ਆਕਸੀਜਨ ਦੇ ਘੱਟ ਹੋ ਜਾਣ ਕਾਰਨ ਵੀ ਬਹੁਤ ਪਰੇਸ਼ਾਨੀ ਹੋਏ ਤੇ ਨਾਲ ਆਕਸੀਜਨ ਸਿਲੰਡਰ ਲੈ ਕੇ ਜਾਣੇ ਪੈਂਦੇ ਹਨ। ਉਹਨਾਂ ਨੇ ਦੱਸਿਆ ਕਿ ਜੋ ਸਮਾਨ ਉਹਨਾਂ ਵੱਲੋਂ ਮਾਊਂਟ ਅਵਰੈਸਟ ਦੀ ਚੋਟੀ ਨੂੰ ਸਰ ਕਰਨ ਦੇ ਦੌਰਾਨ ਵਰਤਿਆ ਗਿਆ ਸੀ। ਉਹ ਕਿੱਟ ਲਗਭਗ 10 ਅਮੈਰੀਕਨ ਡਾਲਰ ਦੀ ਹੈ, ਜਿਸਨੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੂੰ ਡੁਨੇਟ ਕਰ ਰਹੇ ਹਨ।

ਉਹਨਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਦ੍ਰਿੜ ਇਰਾਦੇ ਨਾਲ ਹਰ ਕੰਮ ਨੂੰ ਕੀਤਾ ਜਾ ਸਕਦਾ ਹੈ। ਇਸ ਮੌਕੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਮਲਕੀਅਤ ਸਿੰਘ ਨੇ ਮਾਊਂਟ ਐਵਰੈਸਟ ਦੀ ਚੋਟੀ ਤੇ ਨਿਸ਼ਾਨ ਸਾਹਿਬ ਚੜਾ ਕੇ ਪੂਰੀ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ ਹੈ।

error: Content is protected !!