ਹੋਰ ਕੁਝ ਨਹੀਂ ਤਾਂ ਆਟੇ ਦੀਆਂ ਥੈਲੀਆਂ ਹੀ ਚੋਰੀ ਕਰ ਕੇ ਲਏ ਗਿਆ ਚੋਰ

ਹੋਰ ਕੁਝ ਨਹੀਂ ਤਾਂ ਆਟੇ ਦੀਆਂ ਥੈਲੀਆਂ ਹੀ ਚੋਰੀ ਕਰ ਕੇ ਲਏ ਗਿਆ ਚੋਰ

ਮੋਹਾਲੀ (ਵੀਓਪੀ ਬਿਊਰੋ) Punjab, mohali, theft

ਚੋਰਾਂ ਦਾ ਆਤੰਕ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਆਏ ਦਿਨ ਪੰਜਾਬ ਸਣੇ ਦੇਸ਼ ਭਰ ਤੋਂ ਚੋਰੀਆਂ ਦੀਆਂ ਖਬਰਾਂ ਤਾਂ ਸਾਹਮਣੇ ਆਉਂਦੀਆਂ ਹਨ ਪਰ ਕਈ ਚੋਰੀ ਦੀਆਂ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਹਾਸੋ-ਹੀਣੀਆਂ ਜਾਂ ਅਜੀਬੋ-ਗਰੀਬ ਹੁੰਦੀਆਂ ਹਨ। ਅਜਿਹੀ ਹੀ ਇੱਕ ਅਜੀਬੋ-ਗਰੀਬ ਘਟਨਾ ਮੋਹਾਲੀ ਦੇ ਸੈਕਟਰ-70 ਵਿੱਚ ਵਾਪਰੀ ਹੈ, ਜਿੱਥੇ ਚੋਰਾਂ ਨੇ ਕੋਈ ਨਗਦੀ ਜਾਂ ਗਹਿਣੇ ਨਹੀਂ, ਸਗੋਂ ਆਟੇ ਦੀਆਂ ਥੈਲੀਆਂ ਹੀ ਚੋਰੀ ਕਰ ਲਈਆਂ।

ਆਟੇ ਦੀਆਂ ਥੈਲੀਆਂ ਚੋਰੀ ਕਰਨ ਵਾਲੀ ਅਜੀਬੋ-ਗਰੀਬ ਘਟਨਾ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ।

ਜਾਣਕਾਰੀ ਮੁਤਾਬਕ ਮੋਹਾਲੀ ਦੇ ਸੈਕਟਰ-70 ਦੇ ਵਿੱਚ ਚੋਰਾਂ ਦਾ ਆਤੰਕ ਦੁਕਾਨ ਦੇ ਬਾਹਰ ਪਏ ਲੋਹੇ ਦੀ ਪੇਟੀ ਵਿੱਚ ਆਟੇ ਦੀਆਂ 40 ਥੈਲੀਆਂ ਕੀਤੀਆਂ। ਚੋਰੀ ਦੀਆਂ ਸੀਸੀਟੀਵੀ ਵਿੱਚ ਤਸਵੀਰਾਂ ਹੋਈਆਂ ਕੈਦ ਕਿਸ ਤਰ੍ਹਾਂ ਤਾਲੇ ਤੋੜ ਕੇ ਜੁਗਾੜੂ ਰੇੜੀ ਦੇ ਉੱਪਰ ਆਟੇ ਦੀਆਂ ਥੈਲੀਆਂ ਰੱਖਦਾ ਹੋਇਆ ਸਾਫ ਨਜ਼ਰ ਆ ਰਿਹਾ।

ਦੱਸ ਦਈਏ ਕਿ ਇੱਕ ਮਹੀਨਾ ਪਹਿਲਾਂ ਵੀ ਇਸੇ ਦੁਕਾਨ ਤੇ ਹੀ ਇੱਕ ਐਕਟਿਵ ਆ ਚੋਰ ਆਟੇ ਦੀਆਂ ਛੇ ਥੈਲੀਆਂ ਚੱਕ ਕੇ ਰਫੂ ਚੱਕਰ ਹੋ ਗਿਆ ਸੀ, ਜਿਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਬਕਾਇਦਾ ਐਕਟਵਾ ਨੰਬਰ ਵੀ ਪੁਲਿਸ ਨੂੰ ਲਿਖ ਕੇ ਦਿੱਤਾ ਸੀ, ਜਿਸ ਦੀਆਂ ਤਸਵੀਰਾਂ ਵੀ ਸੀਸੀਟੀਵੀ ਵਿੱਚ ਕੈਦ ਹੋਈਆਂ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ ਕਿਉਂਕਿ ਦੋ ਦਿਨ ਪਹਿਲਾਂ ਹੀ ਚੋਰ ਸੈਕਟਰ-70 ਦੇ ਵਿੱਚੋਂ ਤਿੰਨ ਗੱਡੀਆਂ ਦੇ ਚਾਰੋ ਟਾਇਰ ਖੋਲ੍ਹ ਕੇ ਲੈ ਗਏ ਸੀ।

error: Content is protected !!